ਮਾਂ ਦੀ ਚੰਗੀ ਸਿਹਤ ਅਤੇ ਸਫਲ ਵਿਆਹੁਤਾ ਜੀਵਨ ਦੀ ਦੁਆ ਲਈ ਰਾਖੀ ਸਾਵੰਤ ਦਰਗਾਹ ‘ਤੇ ਚਾਦਰ ਚੜ੍ਹਾਉਣ ਪਹੁੰਚੀ, ਵੇਖੋ ਵੀਡੀਓ

By  Shaminder January 26th 2023 02:49 PM

ਰਾਖੀ ਸਾਵੰਤ (Rakhi Sawant) ਇਨ੍ਹੀਂ ਦਿਨੀਂ ਕਈ ਮੁਸ਼ਕਿਲਾਂ ਚੋਂ ਗੁਜ਼ਰ ਰਹੀ ਹੈ । ਪਿਛਲੇ ਕੁਝ ਦਿਨਾਂ ਤੋਂ ਜਿੱਥੇ ਉਹ ਆਪਣੇ ਵਿਆਹ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ । ਉੱਥੇ ਹੀ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਵੀ ਉਹ ਚਿੰਤਿਤ ਹੈ । ਕਿਉਂਕਿ ਉਸ ਦੀ ਮਾਂ ਬ੍ਰੇਨ ਟਿਊਮਰ ਸਣੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਦੇ ਨਾਲ ਜੂਝ ਰਹੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਸ਼ਹੀਦ ਊਧਮ ਸਿੰਘ ਦੇ ਵੱਲੋਂ ਜਨਰਲ ਡਾਇਰ ਤੋਂ ਲਏ ਬਦਲੇ ਨੂੰ ਬਿਆਨ ਕਰਦਾ ਜੈਨੀ ਜੌਹਲ ਦਾ ਨਵਾਂ ਗੀਤ ਰਿਲੀਜ਼

ਜਿਸ ‘ਚ ਅਦਾਕਾਰਾ ਦੱਸ ਰਹੀ ਹੈ ਕਿ ਉਹ ਆਪਣੀ ਮਾਂ ਦੀ ਸਿਹਤ ਅਤੇ ਆਦਿਲ ਦੇ ਨਾਲ ਆਪਣੇ ਕਾਮਯਾਬ ਵਿਆਹ ਦੀ ਦੁਆ ਕਰਨ ਦੇ ਲਈ ਦਰਗਾਹ ‘ਚ ਚਾਦਰ ਚੜਾਉਣ ਜਾ ਰਹੀ ਹੈ ਅਤੇ ਖੁਦਾ ਉਨ੍ਹਾਂ ਦੀ ਦੁਆ ਨੂੰ ਕਬੂਲ ਕਰੇ । ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਕਾਮਯਾਬ ਜ਼ਿੰਦਗੀ ਦੀ ਦੁਆ ਕਰ ਰਹੇ ਹਨ ।

Rakhi Sawant ,, image Source : Google

ਹੋਰ ਪੜ੍ਹੋ : ਬਸੰਤ ਪੰਚਮੀ ਦੇ ਮੌਕੇ ‘ਤੇ ਪੰਜਾਬ ‘ਚ ਵੱਡੀ ਗਿਣਤੀ ‘ਚ ਵਿਕ ਰਹੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗ

ਦੱਸ ਦਈਏ ਕਿ ਰਾਖੀ ਦੀ ਮਾਂ ਹਸਪਤਾਲ ‘ਚ ਦਾਖਲ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ । ਰਾਖੀ ਸਾਵੰਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੇ ਕਈ ਆਈਟਮ ਨੰਬਰ ‘ਚ ਨਜ਼ਰ ਆ ਚੁੱਕੀ ਹੈ ।

rakhi sawant wedding pic image source Instagram

ਇਸ ਦੇ ਨਾਲ ਹੀ ਬਿੱਗ ਬੌਸ ‘ਚ ਵੀ ਆਪਣੇ ਡਰਾਮੇ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ । ਰਾਖੀ ਸਾਵੰਤ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by CineRiser (@cineriserofficial)

Related Post