ਰਾਖੀ ਸਾਵੰਤ ਪੂਰੀ ਤਿਆਰੀ ਨਾਲ ਉੱਤਰ ਰਹੀ ਹੈ ਰਿੰਗ 'ਚ, ਕੀ ਲੈ ਸਕੇਗੀ ਆਪਣਾ ਬਦਲਾ, ਦੇਖੋ ਵੀਡੀਓ

By  Aaseen Khan March 6th 2019 03:46 PM -- Updated: March 6th 2019 04:00 PM

ਰਾਖੀ ਸਾਵੰਤ ਪੂਰੀ ਤਿਆਰੀ ਨਾਲ ਉੱਤਰ ਰਹੀ ਹੈ ਰਿੰਗ 'ਚ, ਕੀ ਲੈ ਸਕੇਗੀ ਆਪਣਾ ਬਦਲਾ, ਦੇਖੋ ਵੀਡੀਓ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਜਿਹੜੀ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਵਿਵਾਦ ਦੇ ਚਲਦਿਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਦਿਨੀ ਦ ਗ੍ਰੇਟ ਖਲੀ ਦੀ ਰੇਸਲਿੰਗ 'ਚ ਰਾਖੀ ਸਾਵੰਤ ਨੂੰ ਰੈੱਸਲਰ ਰੈਬਲ ਨੇ ਪਟਕ ਦਿੱਤਾ ਸੀ ਜਿਸ ਤੋਂ ਬਾਅਦ ਰਾਖੀ ਸਾਵੰਤ ਦੀ ਪਿੱਠ ਤੇ ਚੋਟ ਆ ਗਈ ਸੀ। ਪਰ ਰਾਖੀ ਸਾਵੰਤ ਹੁਣ ਆਪਣੀ ਉਸ ਬੇਜ਼ਤੀ ਦਾ ਬਦਲਾ ਲੈਣ ਲਈ ਤਿਆਰ ਹੈ ਕਿਉਂਕਿ ਰਾਖੀ ਸਾਵੰਤ ਇਸ ਵਾਰ ਪੂਰੀ ਤਿਆਰੀ ਦੇ ਨਾਲ ਰਿੰਗ 'ਚ ਉੱਤਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਆਪਣਾ ਬਦਲਾ ਚਾਹੁੰਦੀ ਹੈ ਅਤੇ ਇਸ ਵਾਰ ਬਦਲਾ ਜ਼ਰੂਰ ਲਵੇਗੀ।

ਦੱਸ ਦਈਏ CWE ਬਰੇਕਡਾਉਨ ਸ਼ੋਅ 9 ਦਿਸੰਬਰ ਨੂੰ ਸ਼ਾਮ 5 ਵਜੇ ਪੀਟੀਸੀ ਨੈੱਟਵਰਕ 'ਤੇ ਲਾਈਵ ਦਿਖਾਇਆ ਜਾਵੇਗਾ। ਦੇਖਣਾ ਹੋਵੇਗਾ ਰਾਖੀ ਸਾਵੰਤ ਆਪਣਾ ਬਦਲਾ ਲੈ ਸਕੇਗੀ ਜਾਂ ਨਹੀਂ। CWE ਦੇ ਬਾਕੀ ਮੁਕਾਬਲਿਆਂ ਲਈ ਵੀ ਦੇਖਣਾ ਨਾ ਭੁਲਣਾ ਪੀਟੀਸੀ ਕਿਉਂਕਿ ਇਸ ਦੇ ਸਾਰੇ ਮੇਚ ਪੀਟੀਸੀ ਨੈੱਟਵਰਕ ਦੇ ਚੈਨਲ 'ਤੇ ਲਾਈਵ ਦਿਖਾਏ ਜਾ ਰਹੇ ਹਨ।

ਹੋਰ ਵੇਖੋ : 'ਕੋਕਾ' ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ

 

View this post on Instagram

 

A post shared by Rakhi Sawant (@rakhisawant2511) on Mar 5, 2019 at 9:08am PST

Related Post