ਰਾਖੀ ਸਾਵੰਤ ਨੇ ਵੀ ਕੁਝ ਇਸ ਤਰ੍ਹਾਂ ਰੱਖਿਆ ਕਰਵਾ ਚੌਥ ਦਾ ਵਰਤ, ਵੀਡੀਓ ਦੀ ਹੋ ਰਹੀ ਹੈ ਚਰਚਾ

By  Rupinder Kaler October 17th 2019 05:54 PM

ਰਾਖੀ ਸਾਵੰਤ ਨੇ ਕੁਝ ਦਿਨ ਪਹਿਲਾਂ ਦੀ ਰਿਤੇਸ਼ ਨਾਂਅ ਦੇ ਇੱਕ ਐੱਨ ਆਰ ਆਈ ਨਾਲ ਵਿਆਹ ਕਰਵਾਇਆ ਹੈ । ਅੱਜ ਉਹਨਾਂ ਨੇ ਆਪਣਾ ਪਹਿਲਾ ਕਰਵਾ ਚੌਥ ਰੱਖਿਆ ਹੈ । ਇਸ ਸਬੰਧ ਵਿੱਚ ਉਹਨਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹ ਆਪਣੀ ਸੱਸ ਵੱਲੋਂ ਭੇਜੀ ਸਰਗੀ ਖਾਣਾ ਭੁੱਲ ਗਈ ਹੈ । ਰਾਖੀ ਨੇ ਇਹ ਵੀਡੀਓ ਡਲੀਟ ਵੀ ਕਰ ਦਿੱਤੀ ਹੈ ।

https://www.instagram.com/p/B3E5tFQH0Qu/

ਇਸ ਪੋਸਟ ਤੇ ਰਾਖੀ ਨੇ ਹੈਪੀ ਕਰਵਾ ਚੌਥ ਵੀ ਲਿਖਿਆ ਸੀ । ਇਸ ਵੀਡੀਓ ਵਿੱਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਸੀ ਹੈਲੋ ਦੋਸਤੋ ਅੱਜ ਉਸ ਵਿੱਚ ਤਾਕਤ ਨਹੀਂ ਹੈ । ਅੱਜ ਮੈਂ ਪਹਿਲੀ ਵਾਰ ਕਰਵੇ ਦਾ ਵਰਤ ਰੱਖਿਆ ਹੈ । ਰਾਖੀ ਨੇ ਕਿਹਾ ਕਿ ਉਹ ਕਦੇ ਵੀ ਭੁੱਖੀ ਨਹੀਂ ਰਹੀ । ਉਸ ਨੂੰ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਪੂਰਾ ਦਿਨ ਭੁੱਖੀ ਰਹੇਗੀ ।

ਉਹ ਕਹਿ ਰਹੀ ਹੈ ਕਿ ਉਸ ਦੇ ਪਤੀ ਨੇ ਵੀ ਉਸ ਲਈ ਵਰਤ ਰੱਖਿਆ ਹੈ । ਇਸ ਦੇ ਨਾਲ ਹੀ ਉਹ ਹਲਵਾ ਵੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਰਾਖੀ ਨੇ ਇਹ ਵੀਡੀਓ ਕਿਉਂ ਡਿਲੀਟ ਕੀਤਾ ਹੈ, ਇਸ ਦਾ ਖੁਲਾਸਾ ਤਾਂ ਨਹੀਂ ਹੋਇਆ ਪਰ ਕੁਝ ਲੋਕਾਂ ਨੇ ਇਸ ਵੀਡੀਓ ਦੀ ਕਾਪੀ ਜ਼ਰੂਰ ਸ਼ੇਅਰ ਕੀਤੀ ਹੈ । ਰਾਖੀ ਇਸ ਵੀਡੀਓ ਨੂੰ ਦੇਖਕੇ ਉਸ ਦੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ ।

https://www.instagram.com/p/B3E3Wm_A8W9/

Related Post