ਹੁਣ ਰਾਖੀ ਸਾਵੰਤ ਨੇ ਪਾਕਿਸਤਾਨ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

By  Rupinder Kaler November 28th 2019 05:31 PM

ਸਭ ਜਾਣਦੇ ਹਨ ਕਿ ਰਾਖੀ ਸਾਵੰਤ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ । ਸੁਰਖੀਆਂ ਵਿੱਚ ਰਹਿਣ ਲਈ ਉਹ ਆਏ ਦਿਨ ਵੀਡੀਓ ਸ਼ੇਅਰ ਕਰਕੇ ਬਿਆਨ ਦਿੰਦੀ ਹੈ । ਇਹਨਾਂ ਬਿਆਨਾਂ ਕਰਕੇ ਰਾਖੀ ਸਾਵੰਤ ਖ਼ਬਰਾਂ 'ਚ ਆ ਜਾਂਦੀ ਹੈ। ਇਸ ਵਾਰ ਰਾਖੀ ਸਾਵੰਤ ਨੇ ਫੋਟੋ ਸ਼ੇਅਰ ਨਹੀਂ ਕੀਤੀ ਤੇ ਨਾ ਹੀ ਕੋਈ ਐਲਾਨ ਕੀਤਾ ਹੈ, ਜਦਕਿ ਇਸ ਵਾਰ ਉਹ ਆਪਣੀ ਇਕ ਮੰਗ ਕਾਰਨ ਸੁਰਖੀਆਂ 'ਚ ਆ ਗਈ ਹੈ।

https://www.instagram.com/p/B5XJq9AnsIk/

ਉਨ੍ਹਾਂ ਇਹ ਸਪੈਸ਼ਲ ਡਿਮਾਂਡ ਕਿਸੇ ਹੋਰ ਤੋਂ ਨਹੀਂ, ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਤੀ ਹੈ। ਦਰਅਸਲ, ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਸੀ ਤੇ ਇਸ ਦੌਰਾਨ ਮੀਡੀਆ ਦੇ ਸਾਹਮਣੇ ਆਪਣੀ ਇਕ ਮੰਗ ਰੱਖੀ।

https://www.instagram.com/p/B5U9_WNnD0Y/?utm_source=ig_embed

ਇਹ ਡਿਮਾਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ, ਉਹ ਵੀ ਪਾਕਿਸਤਾਨ ਨੂੰ ਲੈ ਕੇ। ਰਾਖੀ ਨੇ ਦੱਸਿਆ, 'ਮੇਰੀ ਸਿਰਫ ਇਹ ਹੀ ਮੰਗ ਹੈ ਕਿ ਜਿਸ ਤਰ੍ਹਾਂ ਅਸੀਂ ਕਸ਼ਮੀਰ 'ਤੇ ਜਿੱਤ ਹਾਸਿਲ ਕੀਤੀ, ਉਸੇ ਤਰ੍ਹਾਂ ਸਾਨੂੰ ਪਾਕਿਸਤਾਨ 'ਤੇ ਵੀ ਜਿੱਤ ਦਰਜ ਕਰਨੀ ਚਾਹੀਦੀ। ਮੋਦੀ ਜੀ ਰਾੱਕਸ।' ਨਾਲ ਹੀ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਲੈ ਕੇ ਕਈ ਨਾਅਰੇ ਵੀ ਲਾਏ ਤੇ ਕਿਹਾ ਪ੍ਰਧਾਨ ਮੰਤਰੀ ਜੀ... ਤੁਸੀਂ ਸੁਣ ਰਹੇ ਹੋ?

https://www.instagram.com/p/B5NYH7UhUim/

Related Post