ਹਰਮਨ ਚੀਮੇ ਤੋਂ ਬਾਅਦ ਰਾਖੀ ਸਾਵੰਤ ਨੇ ਵੀ ਪਾਕਿਸਤਾਨ ਨੂੰ ਦਿੱਤੀ ਇਹ ਧਮਕੀ, ਦੇਖੋ ਵੀਡਿਓ 

By  Rupinder Kaler February 28th 2019 06:35 PM

ਭਾਰਤ ਪਾਕਿਸਤਾਨ ਵਿਚਾਲੇ ਬਣੇ ਤਣਾਅ ਦੇ ਮਹੌਲ ਵਿੱਚ ਡਰਾਮਾ ਕੁਵੀਨ ਰਾਖੀ ਸਾਵੰਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਲੁਧਿਆਣਾ ਪਹੁੰਚੀ ਰਾਖੀ ਸਾਵੰਤ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਦੇਸ਼ ਲਈ ਆਪਣੀ ਜਾਨ ਵਾਰ ਦੇਵੇਗੀ ।

https://www.instagram.com/p/BubAp3hAdyH/

ਰਾਖੀ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਮਾਨਵ ਬੰਬ ਬਣਕੇ ਪਾਕਿਸਤਾਨ ਦੇ ਛੱਕੇ ਛੁਡਾ ਦੇਵੇਗੀ । ਰਾਖੀ ਲੁਧਿਆਣਾ ਵਿੱਚ ਖਲੀ ਦੇ ਰੈਸਲਿੰਗ ਨਾਲ ਜੁੜਣ ਦਾ ਸੰਦੇਸ਼ ਦੇਣ ਪਹੁੰਚੀ ਹੋਈ ਸੀ । ਇਸ ਦੇ ਨਾਲ ਹੀ ਖਲੀ ਨੇ ਵੀ ਦੇਸ਼ ਲਈ ਜਾਨ ਵਾਰਨ ਦੀ ਗੱਲ ਆਖੀ ।

https://www.instagram.com/p/BuYWqp4gvUX/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਗਾਇਕ ਹਰਮਨ ਚੀਮਾ ਨੇ ਵੀ ਪਾਕਿਸਤਾਨ ਨੂੰ ਧਮਕੀ ਦਿੱਤੀ ਸੀ ।ਹਰਮਨ ਚੀਮੇ ਨੇ ਕਿਹਾ ਕਿ ਉਹ ਵੀ ਸਰਹੱਦ 'ਤੇ ਜਾ ਕੇ ਲੜਨ ਨੂੰ ਤਿਆਰ ਹੈ ।ਉਨ੍ਹਾਂ ਨੇ ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਸ ਨੂੰ ਭਾਰਤ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਸਰਹੱਦ 'ਤੇ ਆਪਣੇ ਦੇਸ਼ ਲਈ ਲੜਾਈ ਲੜਨ ਲਈ ਤਿਆਰ ਹੈ ।

harman cheema harman cheema

Related Post