ਅਫਸਾਨਾ ਖ਼ਾਨ ਦੇ ਵਿਆਹ ਸਮਾਗਮ ‘ਚ ਰਾਖੀ ਸਾਵੰਤ ਨੇ ਇੰਝ ਕੀਤੀ ਮਸਤੀ, ਵੇਖੋ ਵੀਡੀਓ

By  Shaminder February 19th 2022 06:24 PM

ਅਫਸਾਨਾ ਖ਼ਾਨ (Afsana Khan) ਦੇ ਵਿਆਹ (Wedding) ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਗਾਇਕਾ ਅਫਸਾਨਾ ਖਾਨ ਦੀ ਹਲਦੀ ਸੈਰੇਮਨੀ ਤੋਂ ਬਾਅਦ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ਤੋਂ ਬਾਅਦ ਗਾਇਕਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੀਆਂ ਸਹੇਲੀਆਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਅਫਸਾਨਾ ਖਾਨ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

afsana khan,,

ਹੋਰ ਪੜ੍ਹੋ : ‘ਚੌਸਰ ਦਿ ਪਾਵਰ ਗੇਮਜ਼’ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ ‘ਤੇ 1ਮਿਲੀਅਨ ਵਿਊਜ਼ ਨੂੰ ਕੀਤਾ ਪਾਰ

ਇਸ ਤੋਂ ਪਹਿਲਾਂ ਅਫਸਾਨਾ ਖਾਨ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ ਜਿਸ ‘ਚ ਗਾਇਕਾ ਨੂੰ ਹਲਦੀ ਲਗਾਈ ਜਾ ਰਹੀ ਸੀ । ਇਨ੍ਹਾਂ ਤਸਵੀਰਾਂ ਨੂੰ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖਾਨ ਅਤੁ ਸਾਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

ਅਫਸਾਨਾ ਖਾਨ ਨੇ ਪੀਲੇ ਰੰਗ ਦਾ ਲਹਿੰਗਾ ਇਸ ਖਾਸ ਦਿਨ ਦੇ ਲਈ ਚੁਣਿਆ ਹੈ । ਇਸ ਦੇ ਨਾਲ ਉੁਨ੍ਹਾਂ ਨੇ ਸੋਨੇ ਦੀ ਜਿਊਲਰੀ ਪਾਈ ਹੋਈ ਹੈ ।ਇਸ ਦੇ ਨਾਲ ਹੀ ਸਾਜ਼ ਵੀ ਪੀਲੇ ਰੰਗ ਦੇ ਕੁੜਤੇ ਅਤੇ ਸਫੇਦ ਪਜਾਮੇ ‘ਚ ਨਜ਼ਰ ਆਏ ਸੀ । ਇਸ ਤੋਂ ਬਾਅਦ ਗਾਇਕਾ ਨੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।ਅਫਸਾਨਾ ਖਾਨ ਦੇ ਪ੍ਰਸ਼ੰਸਕ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਹਨ ਅਤੇ ਜੋੜੀ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ।

 

View this post on Instagram

 

A post shared by Rajeev Khinchi (@the_rajeevkhinchi)

ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਦੋਵਾਂ ਨੂੰ ਵਧਾਈਆਂ ਦੇ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ ।

 

Related Post