TikTok'ਤੇ ਵੀਡਿਓ ਬਣਾਉਂਦੇ ਹੋਏ ਰੋ ਪਈ ਰਾਖੀ ਸਾਵੰਤ, ਲੋਕਾਂ ਨੇ ਕੀਤੇ ਭੱਦੇ ਕਮੈਂਟ, ਵੀਡਿਓ ਵਾਇਰਲ 

By  Rupinder Kaler April 18th 2019 01:01 PM -- Updated: April 18th 2019 01:04 PM

ਭਾਰਤ ਵਿੱਚ TikTok ਤੇ ਰੋਕ ਲੱਗ ਗਈ ਹੈ, ਸ਼ਾਇਦ ਇਸ ਪਬੰਦੀ ਤੋਂ ਦੁਖੀ ਹੋ ਕੇ ਰਾਖੀ ਸਾਵੰਤ ਨੇ ਆਪਣਾ ਆਖਰੀ TikTok ਵੀਡਿਓ ਸ਼ੇਅਰ ਕੀਤਾ ਹੈ । ਇਹ ਵੀਡਿਓ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਰਾਖੀ ਭਰੀਆਂ ਅੱਖਾਂ ਦੇ ਨਾਲ ਕੈਮਰੇ ਵੱਲ ਵੇਖ ਰਹੀ ਹੈ ਤੇ ਕਿਸੇ ਨੂੰ ਮਿਸ ਕਰਨ ਦੀ ਗੱਲ ਕਰ ਰਹੀ ਹੈ ।

Rakhi Sawant Rakhi Sawant

ਰਾਖੀ ਦਾ ਇਹ ਵੀਡਿਓ ਉਸ ਸਮੇਂ ਵਾਇਰਲ ਹੋ ਰਿਹਾ ਹੈ ਜਦੋਂ ਦੇਸ਼ ਭਰ ਵਿੱਚ TikTok ਤੇ ਪਬੰਦੀ ਦੀ ਚਰਚਾ ਹੋ ਰਹੀ ਹੈ । ਇਸ ਐਪ ਤੇ ਰੋਕ ਲੱਗਣ ਤੋਂ ਬਾਅਦ ਲੋਕ ਕਾਫੀ ਨਿਰਾਸ਼ ਹਨ । ਇਸੇ ਤਰ੍ਹਾਂ ਰਾਖੀ ਵੀ ਕਾਫੀ ਦੁਖੀ ਹੈ ਕਿਉਂਕਿ ਰਾਖੀ ਵੀ ਇਸ ਐਪ ਦੀ ਕਾਫੀ ਵਰਤਂੋ ਕਰਦੀ ਸੀ ।

https://www.instagram.com/p/BwLApRqFQg2/

ਰਾਖੀ ਦੇ ਇਸ ਵੀਡਿਓ ਤੇ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤਾ ਹਨ । ਕੁਝ ਲੋਕਾਂ ਨੇ ਲਿਖਿਆ ਹੈ ਕਿ 'ਰਾਖੀ ਨੂੰ ਹੁਣ ਦੀਪਕ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ । ਕਿਸੇ ਨੇ ਲਿਖਿਆ ਹੈ ਕਿ ਰਾਖੀ ਨੂੰ ਜ਼ਹਿਰ ਖਾ ਲੈਣਾ ਚਾਹੀਦਾ' ਰਾਖੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਇੱਕ ਭੋਜਪੁਰੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ ।

Related Post