ਕੀ ਰਾਖੀ ਸਾਵੰਤ ਦੇ ਘਰ ਵੱਜਣ ਵਾਲੀ ਹੈ ਬੱਚੇ ਦੀ ਕਿਲਕਾਰੀ, ਵੀਡੀਓ ਕੀਤਾ ਸ਼ੇਅਰ …!

By  Rupinder Kaler September 30th 2019 04:17 PM

ਰਾਖੀ ਸਾਵੰਤ ਨੇ ਏਨੀਂ ਦਿਨੀਂ ਆਪਣੇ ਪ੍ਰਸ਼ੰਸਕਾਂ ਨੂੰ ਕਾਫੀ ਉਲਝਣ ਵਿੱਚ ਪਾਇਆ ਹੋਇਆ ਹੈ । ਹਾਲ ਹੀ ਵਿੱਚ ਰਾਖੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਪਤੀ ਨੂੰ ਪਹਿਚਾਨਣ ਦਾ ਟਾਸਕ ਦਿੱਤਾ ਸੀ । ਇਸ ਸਭ ਦੇ ਚਲਦੇ ਹੁਣ ਉਹ ਨਵਾਂ ਵੀਡੀਓ ਲੈ ਕੇ ਆਈ ਹੈ । ਪਿਛਲੇ ਕੁਝ ਦਿਨਾਂ ਤੋਂ ਰਾਖੀ ਆਪਣੇ ਅਚਾਨਕ ਹੋਏ ਵਿਆਹ ਤੇ ਛੁਪੇ ਹੋਏ ਪਤੀ ਕਰਕੇ ਕਾਫੀ ਸੁਰਖੀਆਂ ਹਾਸਲ ਕਰ ਰਹੀ ਹੈ, ਜਿਸ ਕਰਕੇ ਰਾਖੀ ਨੂੰ ਲੈ ਕੇ ਕਈ ਅਫਵਾਹਾਂ ਉੱਠ ਚੁੱਕੀਆਂ ਹਨ ।

https://www.instagram.com/p/B26dqTehP-b/

ਪਰ ਹੁਣ ਜੋ ਤਾਜ਼ਾ ਵੀਡੀਓ ਰਾਖੀ ਨੇ ਸ਼ੇਅਰ ਕੀਤਾ ਹੈ ਉਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਗਰਭਵਤੀ ਹੈ । ਦਰਅਸਲ ਰਾਖੀ ਦਾ ਇਹ ਇੱਕ ਫਨੀ ਵੀਡੀਓ ਹੈ ਜਿਸ ਵਿੱਚ ਉਹ ਕਹਿ ਰਹੀ ਹੈ ‘ਜਾਨੂੰ ਮੈਂ ਮਾਂ ਬਣਨ ਜਾ ਰਹੀਂ ਹਾਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਤਾਂ ਇੰਗਲੈਂਡ ਵਿੱਚ ਸੀ’ ।

https://www.instagram.com/p/B29UaQsAPYJ/?utm_source=ig_embed&utm_campaign=embed_video_watch_again

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਸ ਨੇ ਰਿਤੇਸ਼ ਨਾਂ ਦੇ ਐੱਨ ਆਰ ਆਈ ਨਾਲ ਵਿਆਹ ਕਰ ਲਿਆ ਹੈ । ਇਸ ਤੋਂ ਬਾਅਦ ਰਾਖੀ ਨੇ ਕਈ ਇੰਟਰਵਿਊ ਤੇ ਸੋਸ਼ਲ ਮੀਡੀਆ ਤੇ ਖੁਲਾਸਾ ਕਰ ਚੁੱਕੀ ਹੈ ਕਿ ਉਸ ਨੇ ਵਿਆਹ ਕਰ ਲਿਆ ਹੈ ।

 

 

Related Post