ਰਾਖੀ ਸਾਵੰਤ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਮੇਰੀ ਹਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ’

By  Rupinder Kaler May 17th 2021 02:19 PM

ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ, ਉਸ ਨੇ ਇੱਕ ਐਡੀਟਿਡ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਹਾਲੀਵੁੱਡ ਅਭਿਨੇਤਰੀ ਦੇ ਰੂਪ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਖੀ ਸਾਵੰਤ ਨੇ ਕਿਹਾ ਹੈ ਕਿ ਉਹ ਛੇਤੀ ਹੀ ਹਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆਵੇਗੀ ।

rakhi sawant Pic Courtesy: Instagram

ਹੋਰ ਪੜ੍ਹੋ :

ਗੁਰਦਾਸ ਮਾਨ ਨੇ ਆਪਣੇ ਸਾਜ਼ੀ ਸਾਥੀ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

rakhi-sawant Pic Courtesy: Instagram

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਸ ਨੇ ਹਾਲੀਵੁੱਡ ਦੇ ਕੁਝ ਮਸ਼ਹੂਰ ਕਿਰਦਾਰਾਂ 'ਤੇ ਆਪਣੇ ਆਪ ਨੂੰ ਡੀਪਫੇਕ ਕੀਤਾ ਹੈ। ਇਸ ਨੂੰ ਸਾਂਝਾ ਕਰਦਿਆਂ ਰਾਖੀ ਨੇ ਲਿਖਿਆ, "ਹਾਲੀਵੁੱਡ ਮੈਂ ਆ ਗਈ।" ਇਸ ਦੇ ਨਾਲ, ਉਸ ਨੇ ਹੈਸ਼ਟੈਗ ਨਾਲ ਨਰਸ ਰਾਖੀ ਤੇ ਰਾਖੀ ਸਾਵੰਤ ਲਿਖਿਆ ਹੈ।

Pic Courtesy: Instagram

ਰਾਖੀ ਸਾਵੰਤ ਦੀ ਇਸ ਵੀਡੀਓ 'ਚ ਪ੍ਰਸ਼ੰਸਕ ਕਮੈਂਟਸ ਕਰ ਰਹੇ ਹਨ । ਯੂਜ਼ਰ ਨੇ ਲਿਖਿਆ, "ਤੁਸੀਂ ਸੱਚਮੁੱਚ ਹਾਲੀਵੁੱਡ ਡਿਜ਼ਰਵ ਕਰਦੇ ਹੋ। ਤੁਹਾਡਾ ਚਿਹਰਾ ਹਾਲੀਵੁੱਡ ਲਈ ਪਰਫੈਕਟ ਹੈ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਹਮੇਸ਼ਾ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Rakhi Sawant (@rakhisawant2511)

Related Post