ਰਾਖੀ ਸਾਵੰਤ ਨੇ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਕਹੀ ਵੱਡੀ ਗੱਲ …!
Rupinder Kaler
July 8th 2020 06:15 PM
ਡਰਾਮਾ ਕਵੀਨ ਰਾਖੀ ਸਾਵੰਤ ਨੇ ਹੁਣ ਚੀਨ ਦੇ ਮੁੱਦੇ ਤੇ ਆਪਣੀ ਗੱਲ ਰੱਖੀ ਹੈ । ਉਸ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਉਹ ਦੇਸ਼ ਲਈ ਮਰਨਾ ਚਾਹੁੰਦੀ ਹੈ । ਇਹ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ ਚੀਨ ਦੇ ਕੁੱਤੇਓ ਭਾਰਤ ਦਾ ਬਾਰਡਰ ਛੱਡ ਦਿਓ । ਖਬਰਦਾਰ ਜੇਕਰ ਸਾਡੇ ਜਵਾਨਾਂ ਨੂੰ ਹੱਥ ਲਗਾਇਆ । ਰਾਖੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਮੋਦੀ ਜੀ ਨੂੰ ਕਹਿਣ ਕੀ ਰਾਖੀ ਦੇ ਸਰੀਰ ਤੇ ਬੰਬ ਬੰਨ ਕੇ ਮੈਨੂੰ ਚੀਨ ਭੇਜ ਦੇਣ ।