ਰਾਖੀ ਸਾਵੰਤ ਨੇ ਛੇੜਿਆ ਨਵਾਂ ਪੰਗਾ, ਓਸਾਮਾ ਬਿਨ ਲਾਦੇਨ ਦਾ ਨਾਂਅ ਲੈ ਕੇ ਸ਼ੇਅਰ ਕੀਤੀ ਇਹ ਵੀਡੀਓ

By  Rupinder Kaler November 13th 2019 11:33 AM

ਰਾਖੀ ਸਾਵੰਤ ਇੰਸਟਾਗ੍ਰਾਮ ਤੇ ਕਾਫੀ ਐਕਟਿਵ ਰਹਿੰਦੀ ਹੈ, ਉਹ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਇਸ ਸਭ ਦੇ ਚਲਦੇ ਉਸ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਵੀਡੀਓ ਵਿੱਚ ਰਾਖੀ ਬਿੱਗ ਬੌਸ 13 ਬਾਰੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਉਹ ਲਾਦੇਨ ਦਾ ਵੀ ਜ਼ਿਕਰ ਕਰਦੀ ਹੈ ।

https://www.instagram.com/p/B4sJ_c1HC9I/?utm_source=ig_embed&utm_campaign=loading

ਦਰਅਸਲ ਇਸ ਰਿਆਲਟੀ ਸ਼ੋਅ ਵਿੱਚ ਰਾਖੀ ਦਾ ਨਾਂਅ ਲਿਆ ਗਿਆ ਸੀ ਜਿਸ ਨੂੰ ਲੈ ਕੇ ਰਾਖੀ ਲਗਤਾਰ ਵੀਡੀਓ ਸ਼ੇਅਰ ਕਰ ਰਹੀ ਹੈ । ਪਹਿਲੀ ਵੀਡੀਓ ਵਿੱਚ ਰਾਖੀ ਨੇ ਕਿਹਾ ਸੀ ਕਿ ਇਹ ਸ਼ੋਅ ਮੇਰਾ ਫੈਵਰੇਟ ਹੈ ।ਇਸ ਸ਼ੋਅ ਵਿੱਚ ਉਸ ਦੇ ਸਾਰੇ ਦੋਸਤ ਹਿੱਸਾ ਲੈ ਰਹੇ ਹਨ । ਭਾਵੇਂ ਉਹਨਾਂ ਨੇ ਇਸ ਸ਼ੋਅ ਵਿੱਚ ਮੇਰਾ ਨਾਂਅ ਉਛਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਮੈਨੂੰ ਫਰਕ ਨਹੀਂ ਪੈਂਦਾ ।

https://www.instagram.com/p/B4sJ4VtnNVJ/?utm_source=ig_embed&utm_campaign=loading

ਰਾਖੀ ਨੇ ਕਿਹਾ ਕਿ ਦਰਖਤ ਨੂੰ ਫਲ ਲੱਗਦੇ ਹਨ ਤਾਂ ਲੋਕ ਉਸ ਨੂੰ ਪੱਥਰ ਤਾਂ ਮਾਰਦੇ ਹੀ ਹਨ । ‘ਮੈਂ ਟਾਕ ਆਫ਼ ਦਾ ਟਾਊਨ ਹਾਂ’।

ਇਸ ਤੋਂ ਅਗਲੀ ਵੀਡੀਓ ਵਿੱਚ ਰਾਖੀ ਕਹਿੰਦੀ ਹੈ ‘ਰਾਖੀ ਸਾਵੰਤ ਬਣਨਾ ਕੋਈ ਆਮ ਗੱਲ ਨਹੀਂ ਹੈ, ਇਸ ਮੁਕਾਮ ਨੂੰ ਹਾਸਲ ਕਰਨ ਲਈ ਲੋਕਾਂ ਦੀਆਂ ਚੱਪਲਾਂ ਘਸ ਜਾਂਦੀਆਂ ਹਨ , ਏਨੇਂ ਪਾਪੜ ਵੇਲਣੇ ਪੈਂਦੇ ਹਨ ।ਜਿਵੇਂ ਓਸਾਮਾ ਬਿਨ ਲਾਦੇਨ ਕਿਵੇਂ ਬਣਿਆ, ਬੜੀ ਮਿਹਨਤ ਨਾਲ ਬਣਿਆ ।

https://www.instagram.com/p/B4rarFWHMkS/?utm_source=ig_embed&utm_campaign=embed_video_watch_again

Related Post