ਇਸ ਵਜ੍ਹਾ ਕਰਕੇ ਰਾਖੀ ਸਾਂਵਤ ਦਾ ਪਤੀ ਨਹੀਂ ਆ ਰਿਹਾ ਲੋਕਾਂ ਦੇ ਸਾਹਮਣੇ !

By  Rupinder Kaler August 9th 2019 01:37 PM

ਕੰਟਰੋਵਰਸੀ ਕਵੀਨ ਨਾਲ ਮਸ਼ਹੂਰ ਅਦਾਕਾਰਾ ਰਾਖੀ ਸਾਂਵਤ ਏਨੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਰਾਖੀ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਤੇ ਦੁਲਹਨ ਦੀ ਡ੍ਰੈੱਸ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਰਾਖੀ ਨੇ ਮੁੰਬਈ ਦੇ ਇੱਕ ਹੋਟਲ ਵਿੱਚ ਸਭ ਤੋਂ ਚੋਰੀ ਵਿਆਹ ਕਰਵਾ ਲਿਆ ਹੈ ।

https://www.instagram.com/p/B0xXWXCHvub/

ਪਹਿਲਾਂ ਤਾਂ ਰਾਖੀ ਇਸ ਵਿਆਹ ਤੋਂ ਮੁੱਕਰ ਗਈ ਗਈ ਸੀ ਪਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਵੱੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਨੇ ਵਿਆਹ ਕਰ ਲਿਆ ਹੈ । ਉਸ ਦਾ ਪਤੀ ਯੂਕੇ ਦਾ ਵੱਡਾ ਕਾਰੋਬਾਰੀ ਹੈ ।ਪਰ ਰਾਖੀ ਨੇ ਲਾਲ ਜੋੜੇ ਵਿੱਚ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹਨਾਂ ਤਸਵੀਰਾਂ 'ਚ ਉਨ੍ਹਾਂ ਦੇ ਪਤੀ ਕਿਤੇ ਨਜ਼ਰ ਨਹੀਂ ਆਏ।

https://www.instagram.com/p/B0wI7WnnNfx/

ਜਿਸ ਤੋਂ ਬਾਅਦ ਸਵਾਲ ਉੱਠਣ ਲੱਗੇ ਕਿ ਕੀ ਵਾਕਏ ਹੀ ਰਾਖੀ ਨੇ ਵਿਆਹ ਕਰਾ ਲਿਆ ਹੈ ਜਾਂ ਇਹ ਸਿਰਫ ਪਬਲੀਸਿਟੀ ਸਟੰਟ ਹੈ। ਇਸ ਸਭ ਦੇ ਚਲਦੇ ਰਾਖੀ ਨੇ ਇੱਕ ਨਵਾਂ ਬਿਆਨ ਦਿੱਤਾ ਹੈ ।

https://www.instagram.com/p/B0qOV79nlOR/

ਰਾਖੀ ਨੇ ਹਾਲ ਹੀ 'ਚ ਇੱਕ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਮੇਰੇ ਹਸਬੈਂਡ ਨੂੰ ਮੀਡੀਆ ਵਗੈਰਾ ਬਿਲਕੁਲ ਪਸੰਦ ਨਹੀਂ ਹੈ। ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਨਹੀਂ ਆਉਣਾ ਸੀ। ਵਿਆਹ ਤਾਂ ਪਰਿਵਾਰ ਵਿਚਕਾਰ ਹੁੰਦਾ ਹੈ ਦੁਨੀਆ ਨੂੰ ਨਹੀਂ ਬੁਲਾਉਣਾ ਚਾਹੀਦਾ।' ਤੁਹਾਨੂੰ ਦੱਸ ਦੇਈਏ ਕਿ ਰਾਖੀ ਨੇ ਐੱਨਆਰਆਈ ਬਿਜ਼ਨੈਸਮੈਨ ਰਿਤੇਸ਼ ਨਾਲ ਵਿਆਹ ਕੀਤਾ ਹੈ।

Related Post