ਡਰਾਮਾ ਕਵੀਨ ਰਾਖੀ ਸਾਵੰਤ ਦੀ ਪਤੀ ਨਾਲ ਹੋਈ ਅਣਬਣ, ਰੋਂਦੇ ਹੋਏ ਵੀਡੀਓ ਕੀਤੀ ਸ਼ੇਅਰ

By  Rupinder Kaler September 24th 2019 12:42 PM

ਡਰਾਮਾ ਕਵੀਨ ਰਾਖੀ ਸਾਵੰਤ ਦਾ ਵਿਆਹੁਤਾ ਜੀਵਨ ਖਤਰੇ ਵਿੱਚ ਹੈ । ਇਹ ਸਵਾਲ ਏਨੀਂ ਦਿਨੀਂ ਕਾਫੀ ਉੱਠ ਰਹੇ ਹਨ ਕਿਉਂਕਿ ਰਾਖੀ ਜਿਸ ਤਰ੍ਹਾਂ ਦੀਆਂ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਰਹੀ ਹੈ ਉਸ ਤੋਂ ਇਹ ਹੀ ਲੱਗਦਾ ਹੈ । ਰਾਖੀ ਦਾ ਪਤੀ ਰਿਤੇਸ਼ ਲੰਡਨ ਵਿੱਚ ਰਹਿੰਦਾ ਹੈ । ਵਿਆਹ ਤੋਂ ਬਾਅਦ ਉਸ ਨੇ ਇੱਕ ਵੀ ਫੋਟੋ ਰਾਖੀ ਨਾਲ ਸ਼ੇਅਰ ਨਹੀਂ ਕੀਤੀ ।

https://www.instagram.com/p/B2ouAXdHhKg/?utm_source=ig_embed&utm_campaign=embed_video_watch_again

ਰਾਖੀ ਦਾ ਪਤੀ ਕੌਣ ਹੈ ਇਹ ਸਵਾਲ ਹਰ ਇੱਕ ਦੀ ਜ਼ੁਬਾਨ ਤੇ ਹੈ । ਰਾਖੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਉਹ ਬੋਲ ਰਹੀ ਹੈ ਕਿ ‘ ਤੂੰ ਜੋ ਕਹੇਗਾ ਮੈਂ ਕਰਾਂਗੀ, ਜੋ ਬੋਲੇਗਾ ਸੁਣਾਂਗੀ, ਪਰ ਮੈਨੂੰ ਇਗਨੋਰ ਨਾ ਕਰ ਯਾਰ । ਮੈਂ ਨਹੀਂ ਰਹਿ ਸਕਦੀ । ਤੁਹਾਨੂੰ ਮੇਰੇ ਤੇ ਜ਼ਰਾ ਵੀ ਤਰਸ ਨਹੀਂ ਆਉਂਦਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’ ।

https://www.instagram.com/p/B2oy7WNnnVv/

ਰਾਖੀ ਸਾਵੰਤ ਨੇ ਇੱਕ ਵੀਡੀਓ ਨਹੀਂ ਸ਼ੇਅਰ ਕੀਤਾ ਇਸ ਤਰ੍ਹਾਂ ਦੀਆਂ ਕਈ ਵੀਡੀਓ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਪਤੀ ਨੂੰ ਬਹੁਤ ਮਿਸ ਕਰ ਰਹੀ ਹੈ ।

https://www.instagram.com/p/B2oubNYHoYJ/

ਰਾਖੀ ਦੇ ਵਿਆਹ ਨੂੰ ਦੋ ਮਹੀਨੇ ਵੀ ਨਹੀਂ ਹੋਏ । ਵਿਆਹ ਤੋਂ ਬਾਅਦ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ ਪਰ ਹੁਣ ਉਹ ਉਦਾਸੀ ਵਾਲੇ ਵੀਡੀਓ ਸ਼ੇਅਰ ਕਰ ਰਹੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਵਿਆਹੁਤਾ ਜੀਵਨ ਕੋਈ ਪ੍ਰੌਬਲਮ ਚੱਲ ਰਹੀ ਹੈ ।

Related Post