Raksha Bandhan 2022: 11ਜਾਂ 12 ਅਗਸਤ, ਜਾਣੋ ਕਿਸ ਦਿਨ ਦੀ ਹੈ ਰੱਖੜੀ?

By  Shaminder August 6th 2022 03:12 PM

ਰੱਖੜੀ ਦਾ ਤਿਉਹਾਰ ( Raksha Bandhan 2022) ਪੂਰੇ ਦੇਸ਼ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ । ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੇ ਇਸ ਤਿਉਹਾਰ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਅਤੇ ਇਸ ਧਾਗੇ ‘ਚ ਛਿਪੀਆਂ ਹੁੰਦੀਆਂ ਨੇ ਭੈਣ ਦੀਆਂ ਆਪਣੇ ਭਰਾ ਲਈ ਅਪਾਰ ਅਸੀਸਾਂ ਤੇ ਪਿਆਰ ।ਵੀਰ ਵੀ ਆਪਣੀਆਂ ਭੈਣਾਂ ਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦਾ ਹੈ ।ਲੋਕ ਗੀਤਾਂ ‘ਚ ਵੀ ਅਕਸਰ ਭੈਣ ਭਰਾ ਦੇ ਇਸ ਨਿੱਘੇ ਰਿਸ਼ਤੇ ਦਾ ਜ਼ਿਕਰ ਹੁੰਦਾ ਹੈ।

RakshaBandhan image From google

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਵੀਰ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨਦੀ ਆਈ ਨਜ਼ਰ

ਇੱਕ ਵੀਰ ਦੇਈਂ ਵੇ ਰੱਬਾ, ਮੇਰੀ ਸਾਰੀ ਉਮਰ ਦੇ ਮਾਪੇ।ਧੀਆਂ ਆਪਣੇ ਭਰਾਵਾਂ ਦੀ ਸਦਾ ਖੈਰ ਮੰਗਦੀਆਂ ਹਨ। ਪਰ ਇਸ ਵਾਰ ਰੱਖੜੀ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਲੋਕਾਂ ‘ਚ ਕਨਫਿਊਜ਼ਨ ਹੈ । ਲੋਕ ਦੁਚਿੱਤੀ ‘ਚ ਹਨ ਕਿ ਉਹ ਗਿਆਰਾਂ ਅਗਸਤ ਨੂੰ ਰੱਖੜੀ ਮਨਾਉਣ ਜਾਂ ਫਿਰ ਬਾਰਾਂ ਅਗਸਤ ਨੂੰ।

RakshaBandhan image From google

ਹੋਰ ਪੜ੍ਹੋ : ਰੋਜਸ ਕੌਰ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਰੱਖੜੀ ਬੰਨਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦੀ ਇਹ ਅੰਦਾਜ਼

ਹਿੰਦੂ ਕੈਲੇਂਡਰ ਮੁਤਾਬਕ ਸਾਉਣ ਮਹੀਨੇ ਦੀ ਪੂਰਨਿਮਾ ਗਿਆਰਾਂ ਅਗਸਤ ਨੂੰ ਸਵੇਰੇ ਦਸ ਵੱਜ ਕੇ ਅਠੱਤੀ ਮਿੰਟ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਯਾਨੀ ਬਾਰਾਂ ਅਗਸਤ ਨੂੰ ਸਵੇਰੇ ਸੱਤ ਵੱਜ ਕੇ ਪੰਜ ਮਿੰਟ ‘ਤੇ ਸਮਾਪਤ ਹੋਵੇਗੀ ।ਸਾਉਣ ਦੀ ਪੂਰਨਿਮਾ ਗਿਆਰਾਂ ਅਗਸਤ ਨੂੰ ਸ਼ੁਰੂ ਹੋ ਰਹੀ ਹੈ ।

RakshaBandhan image From google

ਅਜਿਹੇ ‘ਚ ਮਾਨਤਾ ਇਹ ਹੈ ਕਿ ਰੱਖੜੀ ਬੰਨਣ ਦੇ ਲਈ ਸਭ ਤੋਂ ਵਧੀਆ ਸਮਾਂ ਦੁਪਹਿਰ ਤੋਂ ਬਾਅਦ ਦਾ ਹੈ ।ਗਿਆਰਾਂ ਅਗਸਤ ਨੂੰ ਪ੍ਰਦੋਸ਼ ਕਾਲ ‘ਚ ਸ਼ਾਮ ਪੰਜ ਵੱਜ ਕੇ ਅਠਾਰਾਂ ਮਿੰਟ ਦੇ ਦਰਮਿਆਨ ਰੱਖੜੀ ਬੰਨਵਾ ਸਕਦੇ ਹਨ ਅਤੇ ਜੋ ਸੂਰਜ ਡੁੱਬਣ ਤੋਂ ਬਾਅਦ ਰੱਖੜੀ ਨਹੀਂ ਬੰਨਣਾ ਚਾਹੁੰਦੇ ਉਹ ਅਗਲੇ ਦਿਨ ਯਾਨੀ ਕਿ ਬਾਰਾਂ ਅਗਸਤ ਨੂੰ ਰੱਖੜੀ ਬੰਨਵਾ ਸਕਦੇ ਹਨ ।

 

Related Post