ਰਾਮ ਸਿੰਘ ਰਾਣਾ ਦਾ ਪੰਜਾਬ ‘ਚ ਮੈਸੀ ਟ੍ਰੈਕਟਰ ਦੇ ਕੇ ਕੀਤਾ ਗਿਆ ਸਨਮਾਨ, ਕਿਸਾਨ ਅੰਦੋਲਨ ‘ਚ ਰਾਮ ਸਿੰਘ ਰਾਣਾ ਨੇ ਨਿਭਾਈ ਸੀ ਵੱਡੀ ਸੇਵਾ

By  Shaminder January 13th 2022 03:46 PM

ਰਾਮ ਸਿੰਘ ਰਾਣਾ (Ram Singh Rana)  ਨੇ ਕਿਸਾਨ ਅੰਦੋਲਨ ‘ਚ ਵੱਡੀ ਭੂਮਿਕਾ ਨਿਭਾਈ ਹੈ । ਜਿਸ ਤੋਂ ਬਾਅਦ ਪੰਜਾਬ ‘ਚ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ । ਬੀਤੇ ਦਿਨ ਰਾਮ ਸਿੰਘ ਰਾਣਾ ਨੂੰ ਪੰਜਾਬ ‘ਚ ਮੈਸੀ ਟੈ੍ਰਕਟਰ (Tractor)ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਹੀ ਰਾਮ ਸਿੰਘ ਰਾਣਾ ਵੱਲੋਂ ਕਿਸਾਨ ਅੰਦੋਲਨ ‘ਚ ਨਿਭਾਈਆਂ ਗਈਆਂ ਸੇਵਾਵਾਂ ਦੇ ਲਈ ਮੈਡਲ ਦੇ ਕੇ ਸਨਮਾਨ ਵੀ ਕੀਤਾ ਗਿਆ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Ram Singh image From Instagram

ਹੋਰ ਪੜ੍ਹੋ : ਗਾਇਕ ਗੁਰਦਾਸ ਮਾਨ, ਪਰਵੀਨ ਭਾਰਟਾ ਅਤੇ ਜੀਤ ਜਗਜੀਤ ਨੇ ਦਿੱਤੀ ਲੋਹੜੀ ਦੀ ਵਧਾਈ

ਇੱਕ ਵੀਡੀਓ ‘ਚ ਰਾਮ ਸਿੰਘ ਰਾਣਾ ਦੱਸ ਰਹੇ ਹਨ ਕਿ ਪੰਜਾਬ ‘ਚ ਮਿਲੇ ਇਸ ਸਨਮਾਨ ਦੇ ਲਈ ਸਭ ਦਾ ਸ਼ੁਕਰੀਆ ਅਦਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਪੰਜਾਬੀਆਂ ਵੱਲੋਂ ਦਿੱਤੇ ਇਸ ਸਨਮਾਨ ਨੂੰ ਹਮੇਸ਼ਾ ਯਾਦ ਰੱਖਣਗੀਆਂ ।ਦੱਸ ਦਈਏ ਕਿ ਬੀਤੇ ਦਿਨ 300 ਟ੍ਰੈਕਟਰਾਂ ਦੇ ਕਾਫਿਲੇ ਦੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਹੈ ।

Ram Singh Rana image From instagram

ਉਨ੍ਹਾਂ ਨੇ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ । ਰਾਮ ਸਿੰਘ ਰਾਣਾ ਨੇ ਕਿਸਾਨ ਅੰਦੋਲਨ ‘ਚ ਵੱਧ ਚੜ੍ਹ ਕੇ ਕਿਸਾਨਾਂ ਦੀ ਮਦਦ ਕੀਤੀ ਸੀ । ਰਾਮ ਸਿੰਘ ਰਾਣਾ ਦੇ ਗੋਲਡਨ ਹੱਟ ਤੋਂ ਕਿਸਾਨਾਂ ਦੇ ਲਈ ਲੰਗਰ ਬਣ ਕੇ ਜਾਂਦਾ ਸੀ । ਇਸ ਦੇ ਨਾਲ ਹੀ ਰਾਮ ਸਿੰਘ ਰਾਣਾ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਇਹ ਕਿਸਾਨ ਅੰਦੋਲਨ ਚੱਲੇਗਾ, ਉਦੋਂ ਤੱਕ ਉਹ ਕਿਸਾਨਾਂ ਦੇ ਲਈ ਲੰਗਰ ਦਾ ਇੰਤਜ਼ਾਮ ਕਰਦੇ ਰਹਿਣਗੇ ।

 

View this post on Instagram

 

A post shared by Ram Singh Rana (@ramsinghrana01)

ਹੁਣ ਜਦੋਂ ਇਹ ਅੰਦੋਲਨ ਜਿੱਤਿਆ ਜਾ ਚੁੱਕਿਆ ਹੈ ਅਤੇ ਬੀਤੇ ਮਹੀਨੇ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ, ਅਜਿਹੇ ‘ਚ ਰਾਮ ਸਿੰਘ ਰਾਣਾ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਪੰਜਾਬ ‘ਚ ਲਗਾਤਾਰ ਸਨਮਾਨ ਸਮਾਰੋਹ ਕੀਤੇ ਜਾ ਰਹੇ ਹਨ ।

 

View this post on Instagram

 

A post shared by Ram Singh Rana (@ramsinghrana01)

Related Post