ਜਦੋਂ ਰਾਮਾਇਣ ਬਨਾਉਣ ਵਾਲੇ ਰਾਮਾਨੰਦ ਸਾਗਰ ਨੇ ‘ਮੌਤ ਦੇ ਬਿਸਤਰ’ ’ਤੇ ਲੇਟ ਕੇ ਲਿਖੀ ਡਾਇਰੀ, ਕਿੱਸਾ ਜਾਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Rupinder Kaler April 18th 2020 03:09 PM -- Updated: April 18th 2020 03:14 PM

ਦੂਰਦਰਸ਼ਨ ’ਤੇ ਇੱਕ ਵਾਰ ਫਿਰ ਰਾਮਾਇਣ ਤੇ ਮਹਾਭਾਰਤ ਵਰਗੇ ਸੀਰੀਅਲ ਸ਼ੁਰੂ ਹੋ ਗਏ ਹਨ । ਰਾਮ ਤੇ ਸੀਤਾ ਨੂੰ ਤਾਂ ਹਰ ਕੋਈ ਯਾਦ ਕਰਦਾ ਹੈ ਪਰ ਇਸ ਤਰ੍ਹਾਂ ਦੇ ਇਤਿਹਾਸਕ ਸੀਰੀਅਲ ਬਨਾਉਣ ਵਾਲੇ ਰਾਮਾਨੰਦ ਸਾਗਰ ਨੂੰ ਕੋਈ ਯਾਦ ਨਾ ਕਰੇ ਇਹ ਭਲਾ ਕਿਵੇਂ ਹੋ ਸਕਦਾ ਹੈ । ਫ਼ਿਲਮ ਨਿਰਦੇਸ਼ਕ ਰਾਮਾਨੰਦ ਸਾਗਰ ਨੇ ਕਈ ਇਤਿਹਾਸਕ ਸੀਰੀਅਲਸ ਬਣਾਏ ਸਨ । ਇਸੇ ਕਰਕੇ ਉਹਨਾਂ ਦਾ ਨਾਂਅ ਅੱਜ ਅਮਰ ਹੋ ਗਿਆ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਰਾਮਾਨੰਦ ਸਾਗਰ ਟੀਬੀ ਦੇ ਮਰੀਜ਼ ਸਨ । ਇਸ ਬਿਮਾਰੀ ਦੇ ਇਲਾਜ਼ ਦੌਰਾਨ ਉਹਨਾਂ ਨੇ ਇੱਕ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ ।

https://www.instagram.com/p/BjcPxEblu_0/

ਉਹਨਾਂ ਦੀ ਇਸ ਡਾਇਰੀ ਦੇ ਹਰ ਕਾਲਮ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ । ਇਸ ਬਾਰੇ ਤੁਹਾਨੂੰ ਦੱਸਦੇ ਹਾਂ ਇੱਕ ਕਿੱਸਾ । ਇੱਕ ਇੰਟਰਵਿਊ ਵਿੱਚ ਰਾਮਾਨੰਦ ਸਾਗਰ ਦੇ ਬੇਟੇ ਨੇ ਦੱਸਿਆ ਕਿ ‘ਮੇਰੇ ਪਿਤਾ ਰਾਮਾਨੰਦ ਸਾਗਰ ਜੀ ਨੂੰ ਪੜ੍ਹਨ-ਲਿਖਣ ਦਾ ਬਹੁਤ ਸੌਂਕ ਸੀ । ਉਹ ਦਿਨ ਰਾਤ ਪੜ੍ਹਦੇ ਰਹਿੰਦੇ ਸਨ । ਇੱਕ ਦਿਨ ਉਹਨਾਂ ਨੂੰ ਖੰਘ ਆਈ, ਫਿਰ ਦੇਖਿਆ ਉਹਨਾਂ ਦੇ ਕੱਪੜਿਆਂ ’ਤੇ ਖੂਨ ਲੱਗਿਆ ਹੋਇਆ ਸੀ ।

ਫੈਮਿਲੀ ਡਾਕਟਰ ਨੂੰ ਬੁਲਾਇਆ ਤੇ ਜਾਂਚ ਵਿੱਚ ਪਤਾ ਲਗਾ ਕਿ ਉਹਨਾਂ ਨੂੰ ਟੀਬੀ ਹੈ। ਉਸ ਸਮੇਂ ਟੀਬੀ ਦਾ ਕੋਈ ਇਲਾਜ਼ ਨਹੀਂ ਸੀ । ਡਾਕਟਰਾਂ ਨੇ ਉਹਨਾਂ ਨੂੰ ਟੀਬੀ ਸੇਨਿਟੋਰੀਅਮ ਵਿੱਚ ਭਰਤੀ ਹੋ ਜਾਣ ਦੀ ਸਲਾਹ ਦਿੱਤੀ । ਦਾਦਾ ਜੀ ਉਹਨਾਂ ਨੂੰ ਉੱਥੇ ਲੈ ਗਏ ਤੇ ਉੱਥੇ ਉਹਨਾਂ ਨੂੰ ਭਰਤੀ ਕਰ ਦਿੱਤਾ ਪਰ ਇੱਥੇ ਮਰੀਜ਼ ਆਉਂਦੇ ਜ਼ਰੂਰ ਸਨ ਪਰ ਜਿਊਂਦੇ ਬਾਹਰ ਨਹੀਂ ਸਨ ਜਾਦੇ’ । ‘ਉਸ ਸੇਨਿਟੋਰੀਅਮ ਵਿੱਚ ਜੋੜਾ ਵੀ ਸੀ, ਜਿਹੜਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦਾ ਸੀ । ਇੱਕ ਦਿਨ ਦੋਵੇਂ ਉੱਥੋਂ ਠੀਕ ਹੋ ਕੇ ਨਿਕਲੇ । ਇਸ ਜੋੜੇ ਨੂੰ ਦੇਖ ਕੇ ਪਿਤਾ ਜੀ ਹੈਰਾਨ ਹੋ ਗਏ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਪਿਆਰ ਕਿਸੇ ਵੀ ਬਿਮਾਰੀ ਨੂੰ ਮਾਤ ਦੇ ਸਕਦਾ ਹੈ ।

ਉਸ ਤੋਂ ਬਾਅਦ ਉਹਨਾਂ ਨੇ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ । ਇਹ ਡਾਇਰੀ ਸਾਹਿਤ ਨਾਲ ਜੁੜੇ ਲੋਕ ਪੜ੍ਹਦੇ ਸਨ । ਪਿਤਾ ਜੀ ਨੇ ਕਾਲਮ ਲਿਖ ਕੇ ਭੇਜਣਾ ਸ਼ੁਰੂ ਕਰ ਦਿੱਤਾ । ਉਹਨਾਂ ਦੇ ਕਾਲਮ ਨੂੰ ਪੜ੍ਹਕੇ ਇੱਕ ਅਖਬਾਰ ਦੇ ਸੰਪਾਦਕ ਹੈਰਾਨ ਰਹਿ ਗਏ । ਉਹ ਸੋਚ ਰਹੇ ਸਨ ਕਿ ਇੱਕ ਆਦਮੀ ਮਰ ਰਿਹਾ ਹੈ ਤੇ ਉਹ ਲੋਕਾਂ ਨੂੰ ਦੱਸ ਰਿਹਾ ਹੈ ਕਿ ਜਿਉਣਾ ਕਿਸ ਤਰ੍ਹਾਂ ਹੈ । ਰਾਮਾਨੰਦ ਸਾਗਰ ਦੇ ਇਸ ਕਾਲਮ ਨੇ ਸੰਪਾਦਕ ਦਾ ਦਿਲ ਛੂਹ ਲਿਆ ਤੇ ਉਹਨਾਂ ਨੇ ਆਪਣੇ ਅਖਬਾਰ ਵਿੱਚ ਕਾਲਮ ਕੱਢਣਾ ਸ਼ੁਰੂ ਕੀਤਾ ‘ਮੌਤ ਕੇ ਬਿਸਤਰ ਸੇ ਰਾਮਾਨੰਦ ਸਾਗਰ’ । ਪਿਤਾ ਜੀ ਦੇ ਕਾਲਮ ਨੂੰ ਫੈਜ਼ ਅਹਿਮਦ ਫੈਜ਼, ਕਿਸ਼ਨਚੰਦਰ, ਰਾਜਿੰਦਰ ਸਿੰਘ ਬੇਦੀ ਨੇ ਵੀ ਪੜ੍ਹਿਆ ਤੇ ਉਹ ਵੀ ਉਸ ਦੇ ਮੁਰੀਦ ਹੋ ਗਏ ।

Related Post