ਪੰਜਾਬ ਦੀ ਇਸ ਧੀ ਨੇ ਤੋੜੇ ਹਨ ਕਈ ਰਿਕਾਰਡ, ਅਫ਼ਰੀਕਾ ਦੀ ਸਭ ਉੱਚੀ ਚੋਟੀ ਨੂੰ 24 ਘੰਟਿਆਂ 'ਚ ਕੀਤਾ ਸੀ ਫਤਿਹ  

By  Rupinder Kaler May 13th 2019 05:13 PM

ਪੰਜਾਬੀ ਜਿਸ ਕੰਮ ਨੂੰ ਹੱਥ ਪਾ ਲੈਂਦੇ ਹਨ, ਉਸ ਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਹਨ । ਅਜਿਹਾ ਹੀ ਕੰਮ ਕਰ ਦਿਖਾਇਆ ਹੈ ਨਵਾਂ ਗਰਾਉਂ ਦੇ ਪਿੰਡ ਕਾਂਸਲ ਦੀ ਰਹਿਣ ਵਾਲੀ ਇਕ ਲੜਕੀ ਰਮਨਜੋਤ ਨੇ।ਪਿੰਡ ਕਾਂਸਲ ਦੀ ਇਸ ਧੀ ਨੇ ਦੱਖਣੀ ਅਫ਼ਰੀਕਾ ਦੇ ਸਭ ਤੋਂ ਉੱਚੇ ਪਰਬਤ ਕਲੋਮੰਜਾਰੋਂ ਦੀ ਚੋਟੀ ਨੂੰ 24 ਘੰਟਿਆਂ 'ਚ ਸਰ ਕਰ ਕੇ ਨਵਾਂ ਰਿਕਾਰਡ ਬਣਾਇਆ ਸੀ ।

ramanjot ramanjot

ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਰਮਨਜੋਤ ਕੌਰ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੂਚੀ ਰੱਖਦੀ ਹੈ । ਰਮਨ ਨੇ 12 ਸਾਲਾਂ ਦੀ ਉਮਰ ਤੋਂ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ । ਇਸ ਚੋਟੀ ਨੂੰ ਸਰ ਕਰਨ ਤੋਂ ਪਹਿਲਾ ਦਿੱਲੀ ਵਿਖੇ ਹੋਈ ਮੈਰਾਥਨ 'ਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮਾਰਸ਼ਲ ਆਰਟ ਤੇ ਰੇਸ 'ਚ ਗੋਲਡ ਮੈਡਲ ਸਮੇਤ ਹੋਰ ਮੈਡਲ ਵੀ ਜਿੱਤੇ ਹਨ।

ramanjot ramanjot

ਕੁਝ ਨਵਾਂ ਕਰਨ ਦੀ ਚਾਹਤ ਉਸ ਨੂੰ ਦੱਖਣੀ ਅਫਰੀਕਾ ਲੈ ਗਈ, ਜਿੱਥੇ ਉਸ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਸਭ ਤੋਂ ਉੱਚੀ ਚੋਟੀ ਕਲੋਮੰਜਾਰੋਂ, ਜਿਸ ਦੀ ਸਮੁੰਦਰ ਤਲ ਤੋਂ ਉਚਾਈ 19341 ਫੁੱਟ ਹੈ, ਨੂੰ 24  ਘੰਟਿਆਂ 'ਚ ਫ਼ਤਹਿ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ । ਇਸ ਤੋਂ ਪਹਿਲਾਂ ਇਸ ਚੋਟੀ ਨੂੰ 54ਘੰਟਿਆਂ 'ਚ ਸਰ ਕਰਨ ਦਾ ਰਿਕਾਰਡ ਸੀ। ਰਮਨਜੋਤ ਅਨੁਸਾਰ ਹੁਣ ਉਹ ਰੂਸ ਦੀ ਉੱਚੀ ਚੋਟੀ 'ਤੇ ਜਾਣ ਦੀ ਇਛੁੱਕ ਹੈ ਅਤੇ ਇਸ ਮਗਰੋਂ ਵਿਸ਼ਵ ਦੀ ਸਭ ਤੋਂ ਪ੍ਰਮੁੱਖ ਚੋਟੀ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨਾ ਚਾਹੁੰਦੀ ਹੈ।

Related Post