ਦਿਓਰ ਭਰਜਾਈ ਦੀ ਇਸ ਤਰ੍ਹਾਂ ਦੀ ਨੋਕ ਝੋਕ ਨਹੀਂ ਸੁਣੀ ਹੋਵੇਗੀ ਤੁਸੀਂ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

By  Shaminder April 16th 2020 03:50 PM

ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ । ਜਿਸ ਕਰਕੇ ਪੂਰੇ ਦੇਸ਼ ‘ਚ ਲਾਕ ਡਾਊਨ ਜਾਰੀ ਹੈ । ਇਸ ਲਾਕ ਡਾਊਨ ਦਾ ਲੋਕ ਵੀ ਸਮਰਥਨ ਕਰ ਰਹੇ ਨੇ ਅਤੇ ਆਪਣੇ ਘਰਾਂ ‘ਚ ਆਪਣਿਆਂ ਦੇ ਦਰਮਿਆਨ ਸਮਾਂ ਬਿਤਾ ਰਹੇ ਹਨ । ਅਜਿਹੇ ‘ਚ ਘਰਾਂ ‘ਚ ਰਹਿਣ ਵਾਲੇ ਲੋਕ ਆਪੋ ਆਪਣੇ ਤਰੀਕੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਬਾਹਰ ਨਾਂ ਨਿਕਲਣ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋ ਕੁੜੀਆਂ ਦਿਓਰ ਭਰਜਾਈ ਦੀ ਲੜਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ।

ਹੋਰ ਵੇਖੋ:ਕੁਝ ਤੁਫਾਨੀ ਕਰਨ ਦੇ ਚੱਕਰ ਵਿੱਚ ਨਵ-ਜਨਮੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦਾ ਨਾਂ ਰੱਖਿਆ ਕੋਰੋਨਾ ਵਾਇਰਸ, ਸੈਨੇਟਾਈਜ਼ਰ, ਲਾਕਡਾਊਨ… ਕੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੇ ਇਸ ਤਰ੍ਹਾਂ ਦੇ ਨਾਂਅ ਰੱਖਣਾ ਹੈ ਜਾਇਜ਼

https://www.facebook.com/SimritaRamneek/videos/2538355133043086/

ਕਿਉਂਕਿ ਰਸੋਈ ਦਾ ਸਾਰਾ ਸਮਾਨ ਖਤਮ ਹੋ ਚੁੱਕਿਆ ਹੈ ਅਤੇ ਅਜਿਹੇ ‘ਚ ਭਾਬੀ ਆਪਣੇ ਦਿਓਰ ਨੂੰ ਕਹਿੰਦੀ ਹੈ ਕਿ ਚੱਲ ਬਾਜ਼ਾਰ ਚੱਲੀਏ ਅਤੇ ਸਮਾਨ ਲੈ ਕੇ ਆਈਏ । ਜਿਸ ‘ਤੇ ਦਿਓਰ ਆਪਣੀ ਭਾਬੀ ਨੂੰ ਸਮਝਾਉਂਦਾ ਹੈ ਕਿ ਅਜਿਹੇ ਹਾਲਾਤਾਂ ‘ਚ ਬਾਜ਼ਾਰ ਜਾਣਾ ਠੀਕ ਨਹੀਂ ਹੈ ਕਿਉਂਕਿ ਜੋ ਇਸ ਤਰ੍ਹਾਂ ਦੇ ਮਹੌਲ ‘ਚ ਬਾਹਰ ਨਿਕਲਦਾ ਹੈ । ਉਸ ਨੂੰ ਅਕਸਰ ਮਾਰ ਦਾ ਸਾਹਮਣਾ ਕਰਨਾ ਪੋੈਂਦਾ ਹੈ ।

https://www.facebook.com/SimritaRamneek/videos/148114776641733/

ਇਸ ਵੀਡੀਓ ਨੂੰ ਰਮਨੀਕ ਅਤੇ ਸਿਮਰਿਤਾ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਇਹ ਗੀਤ ਅਸੀਂ ਅੱਜ ਕੱਲ੍ਹ ਦੀ ਸਥਿਤੀ ‘ਤੇ ਲਿਖਿਆ ਹੈ।ਕਿਉਂਕਿ ਇਹ ਲਾਕਡਾਊਨ ਸਾਡੇ ਸਾਰਿਆਂ ਦੇ ਲਈ ਹੈ । ਇਸ ਲਈ ਮਹੌਲ ਨੂੰ ਸੁਖਾਵਾਂ ਬਨਾਉਣ ਲਈ ਅਸੀਂ ਫਨ ਅਤੇ ਅਤੇ ਕਮੇਡੀ ਕਵਾਰਟਾਈਨ ਸੌਂਗ ਤੁਹਾਡੇ ਲਈ ਬਣਾਇਆ ਹੈ ।ਸਾਨੂੰ ਉਮੀਦ ਹੈ ਤੁਸੀਂ ਪਸੰਦ ਕਰੋਗੇ”।ਇਹ ਪੂਰਾ ਗੀਤ ਦੋਵਾਂ ਨੇ ਆਪਣੇ ਯੂਟਿਊਬ ਚੈਨਲ ਤੇ ਵੀ ਸ਼ੇਅਰ ਕੀਤਾ ਹੈ ।

 

Related Post