ਹਰ ਮਾਮਲੇ ’ਚ ਜਯਾ ਬੱਚਨ ਨੂੰ ਮਾਤ ਦਿੰਦੀ ਹੈ ਉਸ ਦੀ ਦਰਾਣੀ ਰਮੋਲਾ ਬੱਚਨ, ਇਸ ਫੀਲਡ ’ਚ ਬਣਾਇਆ ਹੈ ਵੱਡਾ ਨਾਂਅ

By  Rupinder Kaler September 21st 2020 12:33 PM -- Updated: September 21st 2020 12:36 PM

ਅਮਿਤਾਬ ਬੱਚਨ ਦੀ ਪਤਨੀ ਜਯਾ ਬੱਚਨ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਉਹਨਾਂ ਨੇ ਹਾਲ ਹੀ ਵਿੱਚ ਬਾਲੀਵੁੱਡ ਵਿੱਚ ਫੈਲੇ ਨਸ਼ੇ ਦੇ ਜਾਲ ਤੇ ਬਿਆਨ ਦਿੱਤਾ ਹੈ । ਪਰ ਇਸ ਆਰਟੀਕਲ ਵਿੱਚ ਅਸੀਂ ਗੱਲ ਕਰਾਂਗੇ ਅਮਿਤਾਬ ਦੇ ਛੋਟੇ ਭਰਾ ਅਜਿਤਾਬ ਬੱਚਨ ਤੇ ਉਹਨਾਂ ਦੇ ਪਰਿਵਾਰ ਦੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਚਨ ਪਰਿਵਾਰ ਦੀ ਛੋਟੀ ਨੂੰਹ ਰਮੋਲਾ ਬੱਚਨ ਭਾਵੇਂ ਜਯਾ ਬੱਚਨ ਵਾਂਗ ਲਾਈਮ ਲਾਈਟ ਵਿੱਚ ਨਾ ਰਹਿੰਦੀ ਹੋਵੇ ਪਰ ਉਹਨਾਂ ਦਾ ਰੁਤਬਾ ਜਯਾ ਤੋਂ ਘੱਟ ਨਹੀਂ ਹੈ ।

ramola-bachchan

ਰਮੋਲਾ ਕਾਰੋਬਾਰੀ ਔਰਤ ਹੋਣ ਤੋਂ ਇਲਾਵਾ ਫੈਸ਼ਨ ਡਿਜ਼ਾਇਨਰ ਵੀ ਹੈ । ਅਮਿਤਾਬ ਬੱਚਨ ਦੇ ਭਰਾ ਅਜਿਤਾਬ ਬੱਚਨ ਦੀ ਪਤਨੀ ਬਹੁਤ ਵੱਡੀ ਫੈਸ਼ਨ ਡਿਜ਼ਾਇਨਰ ਹੈ । ਉਸ ਨੇ ਕਈ ਫ਼ਿਲਮਾਂ ਵਿੱਚ ਕੋਸਟਿਊਮ ਡਿਜ਼ਾਇਨਰ ਦੇ ਤੌਰ ਤੇ ਕੰਮ ਵੀ ਕੀਤਾ ਹੈ । ਫੈਸ਼ਨ ਇੰਡਸਟਰੀ ਵਿੱਚ ਰਮੋਲਾ ਦਾ ਚੰਗਾ ਨਾਂਅ ਹੈ ਉਹ ਕਈ ਵੱਡੇ ਈਵੈਂਟ ਕਰਵਾਉਂਦੀ ਹੈ । ਰਮੋਲਾ First Resort ਫੈਸ਼ਨ ਲੇਬਲ ਦੀ ਮਾਲਕਣ ਹੈ ।

ਸੰਜੇ ਦੱਤ ਦੇ ਬੱਚੇ ਦੁਬਈ ‘ਚ ਇਸ ਤਰ੍ਹਾਂ ਮਸਤੀ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਰਜੀਤ ਹਰਮਨ, ਪਟਿਆਲਾ ‘ਚ ਕਿਸਾਨਾਂ ਵੱਲੋਂ ਲਾਏ ਧਰਨੇ ‘ਚ ਹੋਏ ਸ਼ਾਮਿਲ

ramola-bachchan

ਉਹਨਾਂ ਨੂੰ 2014 ਵਿੱਚ ਏਸ਼ੀਅਨ ਆਫ਼ ਦਾ ਈਅਰ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ । ਰਮੋਲਾ ਇੱਕ ਕੰਪਨੀ ਵੀ ਚਲਾਉਦੀ ਹੈ ਜਿਹੜੀ ਕਿ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ । 2007 ਵਿੱਚ ਦਿੱਲੀ ਵਿੱਚ ਸੈਟਲ ਹੋਣ ਤੋਂ ਪਹਿਲਾਂ ਰਮੋਲਾ ਲੰਡਨ ਵਿੱਚ ਰਹਿੰਦੀ ਸੀ, ਉਸ ਨੂੰ ਹਰ ਪਾਰਟੀ ਦੀ ਸ਼ਾਨ ਮੰਨਿਆ ਜਾਂਦਾ ਸੀ । ਰਮੋਲਾ ਤੇ ਅਜਿਤਾਬ ਦੀ ਪਹਿਲੀ ਮੁਲਾਕਾਤ ਕੋਲਕਾਤਾ ਵਿੱਚ ਹੋਈ ਸੀ ।

ramola-bachchan

ਅਜਿਤਾਬ ਉਸ ਸਮੇਂ ਆਪਣੇ ਭਰਾ ਦੇ ਨਾਲ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ । ਦੋਹਾਂ ਦੀ ਕੋਈ ਭੈਣ ਨਹੀਂ ਇਸ ਲਈ ਰਮੋਲਾ ਦੋਹਾਂ ਨੂੰ ਰੱਖੜੀ ਬੰਨਦੀ ਸੀ । ਰਮੋਲਾ ਏਅਰ ਹੋਸਟੈੱਸ ਬਣ ਗਈ ਤੇ ਅਜਿਤਾਬ ਟ੍ਰੇਨਿੰਗ ਲੈਣ ਲਈ ਜਰਮਨੀ ਚਲੇ ਗਏ ।

ramola-bachchan

ਬਾਅਦ ਵਿੱਚ ਦੋਹਾਂ ਨੇ ਵਿਆਹ ਕਰ ਲਿਆ । ਅਮਿਤਾਬ ਨੇ ਹੀ ਰਮੋਲਾ ਨੂੰ ਅਜਿਤਾਬ ਨਾਲ ਮਿਲਾਇਆ ਸੀ । ਦੋਹਾਂ ਦਾ ਵਿਆਹ 1973 ਵਿੱਚ ਹੋਇਆ । ਦੋਹਾਂ ਦੇ ਚਾਰ ਬੱਚੇ ਹਨ ਜਿਹੜੇ ਆਪਣੀ ਆਪਣੀ ਫੀਲਡ ਵਿੱਚ ਕੰਮ ਕਰਦੇ ਹਨ ।

Related Post