ਗੱਡੀ ਨੂੰ ਰਮਤੇ ਰਮਤੇ ਤੋਰ ਸੋਹਣੀਆਂ- ਵਾਮੀਕਾ ਗੱਬੀ

By  Rajan Sharma September 27th 2018 11:32 AM

ਗੱਡੀ ਨੂੰ ਰਮਤੇ ਰਮਤੇ ਤੋਰ ਸੋਹਣੀਆਂ ! ਜੀ ਹਾਂ ਅਸੀ ਗੱਲ ਕਰ ਰਹੇ ਹਾਂ ਕੁਲਵਿੰਦਰ ਬਿੱਲਾ kulwinder billa ਅਤੇ ਵਾਮੀਕਾ ਗੱਬੀ ਦੀ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਪ੍ਰਾਹੁਣਾ ਦੇ ਗੀਤ "ਰਮਤੇ ਰਮਤੇ" punjabi song ਦੀ | ਕਰਮਜੀਤ ਅਨਮੋਲ ਦੁਆਰਾ ਬੇਹੱਦ ਖੂਬਸੂਰਤੀ ਨਾਲ ਗਾਇਆ ਇਹ ਗੀਤ ਕੁਝ ਵਕਤ ਪਹਿਲਾ ਹੀ ਰਿਲੀਜ਼ ਹੋਇਆ ਹੈ| ਜਿਥੇ ਇਸ ਗੀਤ ਦਾ ਮਿਊਜ਼ਿਕ ਮਿਸਟਰ ਵਾਓ ਦੁਆਰਾ ਦਿੱਤਾ ਗਿਆ ਹੈ ਓਥੇ ਹੀ ਦੀਪ ਕੰਡਿਆਰਾ ਦੁਆਰਾ ਇਸਦੇ ਬੋਲ ਲਿਖੇ ਗਏ ਹਨ| ਦੱਸ ਦੇਈਏ ਕਿ ਕੁਝ ਵਕਤ ਪਹਿਲਾ ਹੀ ਕਰਮਜੀਤ ਅਨਮੋਲ ਦੁਆਰਾ ਗੀਤ ਦੇ ਰਿਲੀਜ਼ ਹੋਣ ਬਾਰੇ ਇੱਕ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ ਸੀ| "ਰਮਤੇ ਰਮਤੇ" ਗੀਤ ਬੇਹੱਦ ਹੀ ਰੋਮਾੰਟਿਕ ਅਤੇ ਪਿਆਰ ਭਰਿਆ ਹੈ| ਇਸ ਨੂੰ ਬੜੇ ਹੀ ਸੋਹਣੇ ਢੰਗ ਨਾਲ ਦਰਸ਼ਾਇਆ ਗਿਆ ਹੈ|

https://www.youtube.com/watch?v=PInckxlL__4

ਕੁਝ ਦਿਨ ਪਹਿਲਾ ਇਸ ਫ਼ਿਲਮ parahuna ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਜੋ ਕੀ ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਇਹ ਇਕ ਰੋਮਾਂਟਿਕ ਫ਼ਿਲਮ ਹੋਣ ਦੇ ਨਾਲ ਨਾਲ ਕਾਮੇਡੀ ਡਰਾਮਾ ਫ਼ਿਲਮ ਵੀ ਹੈ| ਟ੍ਰੇਲਰ ਹੂਣ ਤੱਕ 3.4 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਿਲ ਕਰ ਚੁੱਕਾ ਹੈ| ਇਹ ਕੁਲਵਿੰਦਰ ਬਿੱਲਾ kulwinder billa ਦੀ ਦੂਸਰੀ ਪੰਜਾਬੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੁਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਪਹਿਲਾ ਉਹਨਾਂ ਦੁਆਰਾ “ਸੂਬੇਦਾਰ ਯੋਗਿੰਦਰ ਸਿੰਘ” ਫ਼ਿਲਮ ਕੀਤੀ ਗਈ ਸੀ|

https://www.youtube.com/watch?v=_jAcoKEBZzw&t=2s

Related Post