ਕਮਰ 'ਤੇ ਹੱਥ ਰੱਖ ਕੇ ਗੁੱਸੇ 'ਚ ਖੜ੍ਹਾ ਇਹ ਬੱਚਾ ਅੱਜ ਪੰਜਾਬੀ ਸਿਨੇਮਾ ਦਾ ਹੈ ਨਾਮੀ ਐਕਟਰ, ਡਾਇਰੈਕਟਰ ਤੇ ਲੇਖਕ, ਬੁੱਝੋ ਕੌਣ ?
ਸੋਸ਼ਲ ਮੀਡੀਆ ਜਿਸ 'ਤੇ ਆਏ ਦਿਨ ਹੀ ਨਵੇਂ ਨਵੇਂ ਚੈਲੇਂਜ ਅਤੇ ਟਰੈਂਡ ਵਾਇਰਲ ਹੁੰਦੇ ਰਹਿੰਦੇ ਹਨ।ਅਜਿਹਾ ਹੀ ਟਰੈਂਡ ਪੁਰਾਣੀਆਂ ਅਤੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਜ਼ੋਰਾਂ ਸ਼ੋਰਾਂ 'ਤੇ ਹੈ। ਭਾਵੇਂ ਪਾਲੀਵੁੱਡ ਅਤੇ ਜਾਂ ਫਿਰ ਬਾਲੀਵੁੱਡ ਹਰ ਕੋਈ ਅਣਦੇਖੀਆਂ ਬਚਪਨ ਦੀਆਂ ਯਾਦਾਂ ਫੈਨਸ ਨਾਲ ਸਾਂਝੀਆਂ ਕਰ ਰਿਹਾ ਹੈ। ਹੁਣ ਪੰਜਾਬੀ ਸਿਨੇਮਾ ਦੇ ਬਕਮਾਲ ਐਕਟਰ, ਲੇਖਕ ਤੇ ਨਿਰਦੇਸ਼ਕ ਨੇ ਵੀ ਆਪਣੀ ਪਿਆਰੀ ਜਿਹੀ ਬਚਪਨ ਦੀ ਤਸਵੀਰ ਸਰੋਤਿਆਂ ਅੱਗੇ ਰੱਖੀ ਹੈ।
ਜੇਕਰ ਇਸ ਬੱਚੇ ਨੂੰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਅਦਾਕਾਰ ਰਾਣਾ ਰਣਬੀਰ ਜਿੰਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਸਾਂਝੀ ਕੀਤੀ ਹੈ। ਲੇਖਕ, ਕਵੀ, ਨਿਰਦੇਸ਼ਕ ਅਤੇ ਅਦਾਕਾਰ ਜਿੰਨ੍ਹਾਂ ਦਾ ਸਫ਼ਰ ਸਟੇਜ ਤੋਂ ਸ਼ੁਰੂ ਹੋਇਆ ਅਤੇ ਹੁਣ ਪੰਜਾਬੀ ਸਿਨੇਮਾ ਦੇ ਸਭ ਤੋਂ ਵੱਧ ਹੁਨਰਮੰਦ ਕਲਾਕਾਰਾਂ 'ਚ ਮੂਹਰਲੀ ਕਤਾਰ 'ਚ ਆਉਂਦੇ ਹਨ। ਤਸਵੀਰ 'ਚ ਰਾਣਾ ਰਣਬੀਰ ਥੋੜੇ ਗੁੱਸੇ 'ਚ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਕਮਰ 'ਤੇ ਵੀ ਹੱਥ ਰੱਖੇ ਹੋਏ ਹਨ।
View this post on Instagram
#daaka ਦਾ trailer ਕਦ ਆਊ? @gippygrewal @nareshkathooria @bal_deo
ਰਾਣਾ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨਾਲ 1 ਨਵੰਬਰ ਨੂੰ ਸਿਨੇਮਾ ਘਰਾਂ 'ਚ ਡਾਕਾ ਮਾਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਜ਼ਰੀਨ ਖ਼ਾਨ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ 'ਚ ਰਾਣਾ ਰਣਬੀਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਆਉਣ ਵਾਲੇ ਸਾਲ 2020 'ਚ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਚ ਬਣ ਰਹੀ ਫ਼ਿਲਮ 'ਪੋਸਤੀ' ਦਾ ਲੇਖਣ ਤੇ ਫ਼ਿਲਮ ਦਾ ਨਿਰਦੇਸ਼ਨ ਵੀ ਰਾਣਾ ਰਣਬੀਰ ਹੀ ਕਰਨ ਵਾਲੇ ਹਨ।
View this post on Instagram