ਇਸ ਸ਼ਖਸ ਨੇ ਲਾਕਡਾਊਨ ਦੌਰਾਨ ਦਿੱਤਾ ਫਾਜ਼ਿਲਕਾ ਦੇ ਪਿੰਡ ਢਾਬਾਂ ਕੌਕਰੀਆਂ ‘ਚ ਲੋਕਾਂ ਨੂੰ ਖ਼ਾਸ ਤੋਹਫ਼ਾ, ਰਾਣਾ ਰਣਬੀਰ ਨੇ ਇਸ ਸ਼ਖਸ ਲਈ ਕੀਤਾ ਇਹ ਐਲਾਨ

By  Shaminder April 11th 2020 11:47 AM -- Updated: April 11th 2020 11:55 AM

ਦੇਸ਼ ਭਰ ‘ਚ ਕੋਰੋਨਾ ਵਾਇਰਸ ਕਰਕੇ ਲਾਕ ਡਾਊਨ ਹੈ । ਪਿਛਲੇ ਕਈ ਦਿਨਾਂ ਤੋਂ ਲੋਕ ਆਪਣੇ ਘਰਾਂ ‘ਚ ਕੈਦ ਹਨ ਅਤੇ ਘਰਾਂ ‘ਚ ਹੀ ਆਪਣਾ ਸਮਾਂ ਬਿਤਾ ਰਹੇ ਹਨ । ਪਰ ਅਜਿਹੇ ‘ਚ ਲੋਕਾਂ ਦੇ ਕੰਮ ਕਾਜ ਠੱਪ ਹੋ ਚੁੱਕੇ ਹਨ, ਆਰਥਿਕ ਤੌਰ ‘ਤੇ ਲੋਕਾਂ ਨੂੰ ਜਿੱਥੇ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਘਰਾਂ ‘ਚ ਵਿਹਲੇ ਬੈਠੇ ਲੋਕਾਂ ਨੂੰ ਆਪਣਾ ਸਮਾਂ ਬਿਤਾਉਣਾ ਵੀ ਔਖਾ ਹੋ ਚੁੱਕਿਆ ਹੈ ।

https://www.instagram.com/p/B-08qp_AQIC/

ਅਜਿਹੇ ਮੌਕੇ ‘ਤੇ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਕਿਤਾਬਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਇਨਸਾਨ ਜਿੱਥੇ ਆਪਣਾ ਗਿਆਨ ਵਧਾ ਸਕਦਾ ਹੈ, ਉੱਥੇ ਹੀ ਚਿਰਾਂ ਤੋਂ ਛੁੱਟ ਚੁੱਕੀ ਪੜ੍ਹਨ ਦੀ ਆਦਤ ਵੀ ਮੁੜ ਤੋਂ ਬਣ ਸਕਦੀ ਹੈ ।

Rana Ranbir Fans Rana Ranbir Fans

ਰਾਣਾ ਰਣਬੀਰ ਦੇ ਇੱਕ ਪ੍ਰਸ਼ੰਸਕ ਨੇ ਆਪਣੀ ਲਾਇਬ੍ਰੇਰੀ ਚੋਂ ਉਨ੍ਹਾਂ ਦੀ ਕਿਤਾਬ ‘ਜ਼ਿੰਦਗੀ ਜ਼ਿੰਦਾਬਾਦ’ ਫਾਜ਼ਿਲਕਾ ਦੇ ਪਿੰਡ ਢਾਬਾਂ ਕੌਕਰੀਆਂ ‘ਚ ਲਾਕਡਾਊਨ ਦੌਰਾਨ ਪਿੰਡ ਦੇ ਲੋਕਾਂ ਨੂੰ ਤੋਹਫ਼ੇ ਵਜੋਂ ਦਿੱਤੀ ਹੈ ।ਜਿਸ ਦੀਆਂ ਕੁਝ ਤਸਵੀਰਾਂ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Rana 3 Rana 3

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “Chander Adeeb bai ਜੀ ਨੇ ਆਪਣੇ ਹੀ ਪਿੰਡ ਢਾਬਾਂ ਕੌਕਰੀਆਂ (ਅਬੋਹਰ) ਜ਼ਿਲ੍ਹਾ ਫਾਜ਼ਿਲਕਾ ਵਿਖੇ lockdown ਵਿੱਚ ਵਕਤ ਨੂੰ ਸੋਹਣਾ ਬਿਤਾਉਣ ਲਈ ਕਿਤਾਬ ਜ਼ਿੰਦਗੀ ਜ਼ਿੰਦਾਬਾਦ ਤੋਹਫੇ ਵਿੱਚ ਦਿੱਤੀ। ਧੰਨਵਾਦ ਤੁਹਾਡਾ ਬਾਈ ਜੀ"।

Rana Rana

ਮੈਂ ਵਾਅਦਾ ਕਰਦਾ ਹਾਂ ਕਿ ਇੱਕ ਦਿਨ ਤੁਹਾਡੇ ਪਿੰਡ ਆ ਕੇ ਤੁਹਾਡੀ ਲਾਇਬਰੇਰੀ ਲਈ ਬਣਦਾ ਯੋਗਦਾਨ ਪਾ ਕੇ ਜਾਵਾਂਗਾ"।

Related Post