ਪੰਜਾਬੀ ਸ਼ਬਦਾਂ ਦੇ ਸ਼ਾਰਟ ਕੱਟ ਵਰਤਣ ਵਾਲਿਆਂ ਨੂੰ ਰਾਣਾ ਰਣਬੀਰ ਨੇ ਦਿੱਤੀ ਮੱਤ, ਦੇਖੋ ਵੀਡੀਓ

By  Aaseen Khan February 4th 2019 01:43 PM

ਪੰਜਾਬੀ ਸ਼ਬਦਾਂ ਦੇ ਸ਼ਾਰਟ ਕੱਟ ਵਰਤਣ ਵਾਲਿਆਂ ਨੂੰ ਰਾਣਾ ਰਣਬੀਰ ਨੇ ਦਿੱਤੀ ਮੱਤ, ਦੇਖੋ ਵੀਡੀਓ : ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਰਾਣਾ ਰਣਬੀਰ ਜਿਹੜੇ ਅਕਸਰ ਹੀ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੇ ਸਤਿਕਾਰ ਲਈ ਸਮੇਂ ਸਮੇਂ 'ਤੇ ਆਵਾਜ਼ ਉਠਾਉਂਦੇ ਰਹਿੰਦੇ ਹਨ। ਉਹਨਾਂ ਨੇ ਇੱਕ ਵਾਰ ਫਿਰ ਪੰਜਾਬੀ ਭਾਸ਼ਾ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਆਪਣੇ ਸ਼ੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਰਾਣਾ ਰਣਬੀਰ ਪੰਜਾਬੀ ਦੇ ਸ਼ਬਦਾਂ ਨੂੰ ਸ਼ਾਰਟ ਕੱਟ 'ਚ ਵਰਤਣ ਵਾਲੇ ਲੋਕਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਹਨ।

 

View this post on Instagram

 

#Satshriakal ji.. xx ssa !!! ?xx #ranaranbir #zindgizindabad #inspirational #motivational

A post shared by Rana Ranbir (@officialranaranbir) on Feb 2, 2019 at 7:33am PST

ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਪੰਜਾਬੀ ਦੇ ਸ਼ਬਦਾਂ ਨੂੰ ਅੰਗਰੇਜ਼ੀ ਦੇ ਦੇ ਸ਼ਾਰਟ ਕੱਟ ਸ਼ਬਦਾਂ 'ਚ ਲਿਖਣ ਦਾ ਟਰੈਂਡ ਜਿਹਾ ਹੀ ਚੱਲ ਰਿਹਾ ਹੈ, ਜਿਵੇਂ ਸਤਿ ਸ਼੍ਰੀ ਅਕਾਲ ਨੂੰ ਐੱਸ. ਐੱਸ. ਏ. ਲਿਖਿਆ ਜਾਂਦਾ ਹੈ। ਰਾਣਾ ਰਣਬੀਰ ਉਸੇ ਮੁੱਦੇ 'ਤੇ ਬੋਲਦੇ ਹੋਏ ਕਹਿ ਰਹੇ ਹਨ ਕਿ ਪੰਜਾਬੀ ਦੇ ਸ਼ਬਦਾਂ ਨੂੰ ਪੂਰਾ ਲਿਖਣਾ ਚਾਹੀਦਾ ਹੈ ਨਾ ਕਿ ਇਸ ਤਰਾਂ ਸ਼ਾਰਟ ਕੱਟ ਵਰਤਣੇ ਚਾਹੀਦੇ ਹਨ। ਇਸ ਤੋਂ ਇਲਾਵਾ ਰਾਣਾ ਰਣਬੀਰ ਅੰਗਰੇਜ਼ੀ 'ਚ ਪੰਜਾਬੀ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਲਿਖਣ ਵਾਲਿਆਂ ਨੂੰ ਵੀ ਉਹ ਸਮਝਾ ਰਹੇ ਹਨ।

ਹੋਰ ਵੇਖੋ : ਗੈਰੀ ਤੇ ਜੈਸਮੀਨ ਸੈਂਡਲਾਸ ਮਨਾ ਰਹੇ ਨੇ ਇਕੱਠੇ ਛੁੱਟੀਆਂ, ਵੀਡੀਓਜ਼ ਹੋਈਆਂ ਵਾਇਰਲ

 

View this post on Instagram

 

A post shared by Rana Ranbir (@officialranaranbir) on Feb 3, 2019 at 7:10pm PST

ਰਾਣਾ ਰਣਬੀਰ ਦੇ ਮਾਂ ਭਾਸ਼ਾ ਲਈ ਅਜਿਹੇ ਉਪਰਾਲੇ ਦੇ ਸਦਕਾ ਹੀ ਉਹ ਅੱਜ ਹਰ ਵਰਗ ਦੇ ਲੋਕਾਂ ਦੇ ਹਰਮਨ ਪਿਆਰੇ ਅਦਾਕਾਰ ਅਤੇ ਕਵੀ ਹਨ। ਰਾਣਾ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਅਰਦਾਸ 2 'ਚ ਨਜ਼ਰ ਆਉਣ ਵਾਲੇ ਹਨ। ਉਹ ਫਿਲਮ ਦੇ ਸੈੱਟ ਤੋਂ ਵੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਹਨਾਂ ਹਾਲ ਹੀ 'ਚ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਰਾਣਾ ਰਣਬੀਰ ਅਤੇ ਅਰਦਾਸ 2 ਫਿਲਮ ਦੀ ਪੂਰੀ ਟੀਮ ਮਾਇਨ੍ਸ 12 ਡਿਗਰੀ ਵਾਲੀ ਬਰਫੀਲੀ ਜਗ੍ਹਾ 'ਤੇ ਸ਼ੂਟਿੰਗ ਕਰ ਰਹੀ ਹਨ।

Related Post