ਪੁਲਵਾਮਾ ਹਮਲੇ ਦੇ ਸ਼ਹੀਦਾਂ-ਯੋਧਿਆਂ ਦੇ ਨਾਮ ਰਾਣਾ ਰਣਬੀਰ ਦੀ ਇਹ ਕਵਿਤਾ ਕਰ ਦੇਵੇਗੀ ਭਾਵੁਕ

By  Aaseen Khan February 16th 2019 12:15 PM

ਪੁਲਵਾਮਾ ਹਮਲੇ ਦੇ ਸ਼ਹੀਦਾਂ-ਯੋਧਿਆਂ ਦੇ ਨਾਮ ਰਾਣਾ ਰਣਬੀਰ ਦੀ ਇਹ ਕਵਿਤਾ ਕਰ ਦੇਵੇਗੀ ਭਾਵੁਕ : ਸ਼ਾਇਰ ਅਦਾਕਾਰ ਲੇਖਕ ਡਾਇਰੈਕਟਰ ਅਜਿਹੀ ਕੋਈ ਵੀ ਕੰਮ ਨਹੀਂ ਜਿਸ 'ਚ ਰਾਣਾ ਰਣਬੀਰ ਨੇ ਮਹਾਰਤ ਹਾਸਿਲ ਨਾ ਕੀਤੀ ਹੋਵੇ। ਜਿੱਥੇ ਪੁਲਵਾਮਾ ਹਮਲੇ ਨੇ ਪੂਰੇ ਭਾਰਤ ਵਰਸ਼ ਦੇ ਦਿਲ 'ਤੇ ਸੱਟ ਮਾਰੀ ਹੈ ਉੱਥੇ ਹੀ ਰਾਣਾ ਰਣਬੀਰ ਦਾ ਹਿਰਦਾ ਵੀ ਵਲੂੰਧਰਿਆ ਗਿਆ ਹੈ। ਰਾਣਾ ਰਣਬੀਰ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੀ ਕਵਿਤਾ 'ਚ ਪੂਰਾ ਦਰਦ ਬਿਆਨ ਕੀਤਾ ਹੈ। ਇਹਨਾਂ ਹੀ ਨਹੀਂ ਰਾਣਾ ਰਣਬੀਰ ਵੱਲੋਂ ਸ਼ਹੀਦਾਂ ਯੋਧਿਆਂ ਦੇ ਨਾਮ ਇਸ ਕਵਿਤਾ 'ਚ ਉਹਨਾਂ ਕਾਫੀ ਡੂੰਗੀਆਂ ਗੱਲਾਂ ਲਿਖੀਆਂ ਹਨ। ਉਹਨਾਂ ਤਸਵੀਰ ਸ਼ੇਅਰ ਕਰਦੇ ਹੋਏ ਹੋਏ ਕੁਝ ਇਸ ਤਰਾਂ ਕਵਿਤਾ ਸਾਂਝੀ ਕੀਤੀ ਹੈ।

 

View this post on Instagram

 

A post shared by Rana Ranbir (@officialranaranbir) on Feb 15, 2019 at 7:53am PST

ਸ਼ਹੀਦਾਂ- ਯੋਧਿਆਂ ਦੇ ਨਾਮ

ਮੈਂ ਜਾਣਦਾ ਹਾਂ ਤੂੰ ਜਾਣਦਾ ਹੈ ਬੀਤੇ ਹੋਏ ਵਕਤਾਂ ਨੇ ਮੁੜਨਾ ਤਾਂ ਹੈ ਨਹੀਂ।

ਪਰ ਬੀਤੇ ਵਕਤਾਂ ਨੂੰ ਕਰ ਕਰ ਚੇਤੇ ਹੰਜੂਆਂ ਦੇ ਅੰਦਰ ਖੁਰਨਾ ਤਾਂ ਹੈ ਨਹੀਂ।

ਰਾਤਾਂ ਨੂੰ ਆਖੇ ਕਿ ਇਹ ਜੁਗਨੂੰ ਤੇ ਤਾਰੇ ਹਨੇਰੇ ਦੇ ਡਰ ਤੋਂ ਲੁਕਦੇ ਨਹੀਂ ਹਨ,

ਮੈਂ ਕਿਉਂ ਕਬੂਲਾਂ ਇਹ ਕਾਲਖ ਹਨੇਰਾ, ਭੇਡਾਂ ਦੇ ਵਾਂਗਰ ਤੁਰਨਾ ਤਾਂ ਹੈ ਨਹੀਂ।

ਖੁਦ ਨਾਲ ਲੜਕੇ ਜੋ ਰੁਕਦੇ ਨਾ ਹਰ ਕੇ, ਉਹ ਮਿੱਟੀ ਦੇ ਬਾਵੇ ਬਣ ਜਾਂਦੇ ਲੋਹਾ

ਜਿੰਨ੍ਹਾਂ ਕੋਲ ਅਕਲਾਂ ਜਿੰਨ੍ਹਾਂ ਕੋਲ ਜਜ਼ਬੇ ਲੋਹੇ ਦੇ ਬੰਦਿਆ ਨੇ ਭੁਰਨਾ ਤਾਂ ਹੈ ਨਹੀਂ

ਸੰਭਲ ਜਾਓ ਲੋਕੋ ਤੇ ਦੁਸ਼ਮਣ ਪਛਾਣੋ, ਬਣ ਕੇ ਜਮੂਰੇ ਨਾ ਡਮਰੂ 'ਤੇ ਨੱਚਣਾ

ਵਹਿਮ ਤੋੜ ਜਾ ਕੇ ਰਾਜੇ ਦਾ ਅੱਜ ਹੀ, ਕਿ ਜਨਤਾ ਨੇ ਆਪਸ 'ਚ ਜੁੜਨਾ ਤਾਂ ਹੈ ਨਹੀਂ

#ਰਾਣਾਰਣਬੀਰ

rana ranbir 's poem on pulwama terror attack Shaheed jawans rana ranbir 's poem on pulwama terror attack Shaheed jawans

ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਸ਼ਹੀਦ ਦੀ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਸੰਦੇਸ਼, ਕਿਹਾ ਫੋਕੇ ਬੰਬ ਬੰਦੂਕਾਂ ਵਾਲਿਆਂ ਨੂੰ ਫੂਕ ਛਕਾਉਣੀ ਬੰਦ ਕਰੋ

ਦੱਸ ਦਈਏ ਵੀਰਵਾਰ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ‘ਚ 42 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਹਨ, ਜਿੰਨ੍ਹਾਂ ‘ਚ ਪੰਜਾਬ ਦੇ 4 ਜਵਾਨ ਸਨ। ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ‘ਚ ਅਵੰਤੀਪੁਰਾ ਦੇ ਗੋਰੀਪੁਰਾ ਇਲਾਕੇ ‘ਚ ਉਸ ਸਮੇਂ ਵੀਰਵਾਰ ਨੂੰ ਹਮਲਾ ਹੋਇਆ ਜਦੋਂ ਸੀਆਰਪੀਐਫ ਦਾ ਕਾਫਲਾ ਲੰਗ ਰਿਹਾ ਸੀ। ਸੀਆਰਪੀਐਫ ਕਾਫਲੇ ‘ਤੇ ‘ਚ ਕਰੀਬ 350 ਕਿੱਲੋ IED ਦਾ ਇਸਤੇਮਾਲ ਹੋਇਆ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ।

Related Post