ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫਿਲਮ 'ਬ੍ਰਾਹਮਾਸਤਰ' ਦੀ ਰਿਲੀਜ਼ ਡੇਟ ਆਈ ਸਾਹਮਣੇ, ਫਿਲਮ ਦੇ ਬਣਨਗੇ ਤਿੰਨ ਭਾਗ, ਦੇਖੋ ਵੀਡੀਓ

By  Aaseen Khan March 6th 2019 01:22 PM -- Updated: March 6th 2019 01:24 PM

ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫਿਲਮ 'ਬ੍ਰਾਹਮਾਸਤਰ' ਦੀ ਰਿਲੀਜ਼ ਡੇਟ ਆਈ ਸਾਹਮਣੇ, ਫਿਲਮ ਦੇ ਬਣਨਗੇ ਤਿੰਨ ਭਾਗ : ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਸਟਾਰਰ ਵੱਡੀ ਫਿਲਮ 'ਬ੍ਰਾਹਮਾਸਤਰ' ਦਾ ਪਹਿਲਾ ਲੋਗੋ ਪੋਸਟਰ ਕਰਣ ਜੌਹਰ ਨੇ ਰਿਲੀਜ਼ ਕਰ ਦਿੱਤਾ ਹੈ। ਫਿਲਮ ਦੀ 'ਚ ਚਰਚਾ ਪਿਛਲੇ ਲੰਬੇ ਸਮੇਂ ਤੋਂ ਬਾਲੀਵੁੱਡ ਗਲਿਆਰਿਆਂ 'ਚ ਛਿੜੀ ਹੋਈ ਹੈ। ਫਿਲਮ ਦਾ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਿਲਮ ਦੇ ਅਗਲੇ ਭਾਗ ਦੀ ਚਰਚਾ ਵੀ ਸਾਹਮਣੇ ਆਈ ਸੀ ਅਤੇ ਹੁਣ ਕਰਣ ਜੌਹਰ ਨੇ ਇਸ ਤੇ ਮੌਹਰ ਲਗਾ ਦਿੱਤੀ ਹੈ। ਦੱਸ ਦਈਏ ਬ੍ਰਾਹਮਾਸਤਰ ਦੇ ਤਿੰਨ ਭਾਗ ਬਣਨਗੇ ਅਤੇ ਪਹਿਲਾ ਪਾਰਟ 25 ਦਿਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

Not all weapons are made equal. Presenting the most powerful of all - #Brahmastra. Watch the official movie logo now! @amitabhbachchan #RanbirKapoor @aliaabhatt #Nagarjuna @Imouniroy @Boy_Dreaming @apoorva1972 #NamitMalhotra @FoxStarHindi @dharmamovies @BrahmastraFilm

A post shared by Karan Johar (@karanjohar) on Mar 5, 2019 at 10:50pm PST

ਇਸ ਫਿਲਮ ਦਾ 2 ਸਾਲ ਬਾਅਦ ਇੱਕ ਭਾਗ ਰਿਲੀਜ਼ ਹੋਇਆ ਕਰੇਗਾ ਅਤੇ ਕੁੱਲ ਤਿੰਨ ਭਾਗ ਬਣਨ ਜਾ ਰਹੇ ਹਨ। ਬ੍ਰਾਹਮਾਸਤਰ ਦੀ ਕਹਾਣੀ ਸਿਰਫ ਸੁਪਰਹੀਰੋ ਦੀ ਨਹੀਂ ਹੋਵੇਗੀ ਸਗੋਂ ਉਸ 'ਚ ਭਾਰਤੀ ਪ੍ਰਾਚੀਨ ਕਥਾਵਾਂ ਦਾ ਵੀ ਸਮਾਵੇਸ਼ ਕੀਤਾ ਜਾਵੇਗਾ। ਕਰਣ, ਬ੍ਰਾਹਮਾਸਤਰ ਨੂੰ ਫਰੇਂਚਾਈਜ਼ੀ ਦੇ ਤੌਰ 'ਤੇ ਰਿਲੀਜ਼ ਕਰਨ ਜਾ ਰਹੇ ਹਨ। ਫਿਲਮ 'ਚ ਰਣਬੀਰ ਕਪੂਰ ਦਾ ਨਾਮ ਸ਼ਿਵਾ (ਸ਼ਿਵ) ਹੋਣ ਵਾਲਾ ਹੈ ਉੱਥੇ ਹੀ ਆਲੀਆ ਭੱਟ ਦਾ ਨਾਮ ਈਸ਼ਾ ਹਾਵੇਗਾ ਜੋ ਕਿ ਪਾਰਵਤੀ ਦਾ ਹੀ ਦੂਸਰਾ ਨਾਮ ਹੈ।

ਹੋਰ ਵੇਖੋ : 'ਕੇਸਰੀ' 'ਚ ਜੈਜ਼ੀ ਬੀ ਦਾ ਗੀਤ 'ਅੱਜ ਸਿੰਘ ਗਰਜੇਗਾ' ਹੋਇਆ ਰਿਲੀਜ਼, ਦੇਖੋ ਵੀਡੀਓ

 

View this post on Instagram

 

Saare astron ka devta - #Brahmastra . . The official movie logo is out now!! Releasing this #Christmas.

A post shared by Alia ? (@aliaabhatt) on Mar 5, 2019 at 9:35pm PST

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਪਹਿਲੇ ਭਾਗ 'ਚ ਲਵ ਸਟੋਰੀ 'ਤੇ ਫੋਕਸ ਕੀਤਾ ਜਾ ਰਿਹਾ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਇਸ ਫਿਲਮ ਨੂੰ ਆਇਆਨ ਮੁਖਰਜੀ ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਚ ਮੋਨੀ ਰੋਆਏ ਅਤੇ ਨਾਗਅਰਜੁਨ ਵਰਗੇ ਐਕਟਰ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

Related Post