ਆਲੀਆ ਅਤੇ ਰਣਬੀਰ ਕਪੂਰ ਦੇ ਰਿਸ਼ਤੇ ਦਾ ਹੋਇਆ ਖੁਲਾਸਾ, ਕਰਦੇ ਹਨ ਇੱਕ ਦੂੱਜੇ ਨੂੰ ਪਸੰਦ

By  Gourav Kochhar May 31st 2018 01:17 PM

ਹਾਲ ਹੀ 'ਚ 'ਸੰਜੂ' ਦਾ ਟਰੇਲਰ ਰਿਲੀਜ਼ ਹੋਇਆ। ਫਿਲਮ 'ਚ ਰਣਬੀਰ ਕਪੂਰ ਦੇ ਕੰਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਫਿਲਮ ਨੂੰ 18 ਘੰਟਿਆਂ 'ਚ 1 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਫਿਲਮ ਦੇ ਇਸ ਟਰੇਲਰ ਨਾਲ ਆਲੀਆ ਅਤੇ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਫਿਰ ਤੋਂ ਜ਼ੋਰ ਫੜ੍ਹ ਰਹੀਆਂ ਹਨ। ਖਬਰਾਂ ਦੀ ਮੰਨੀਏ ਤਾਂ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਰਣਬੀਰ ਨੇ ਆਲੀਆ ਨਾਲ ਆਪਣੇ ਰਿਸ਼ਤੇ ਦਾ ਸੱਚ ਦੱਸਿਆ। ਇੰਟਰਵਿਊ ਦੌਰਾਨ ਗੱਲ ਕਰਦੇ ਹੋਏ ਰਣਬੀਰ ਨੇ ਆਪਣੇ ਕਰੀਅਰ ਅਤੇ ਨਿੱਜੀ ਲਾਈਫ ਨੂੰ ਲੈ ਕੇ ਕਈ ਖੁਲਾਸੇ ਕੀਤੇ। ਰਣਬੀਰ ranbir kapoor ਨੇ ਮੰਨਿਆ ਕਿ ਇੰਡਸਟਰੀ 'ਚ 10 ਸਾਲ ਬਿਤਾਉਣ ਅਤੇ ਕਰੀਬ 14 ਫਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਉਨਾਂ ਸਫਲ ਨਹੀਂ ਹੈ।

alia ranveer

ਇਸ ਤੋਂ ਬਾਅਦ ਉਨ੍ਹਾਂ ਨੇ ਆਲੀਆ ਭੱਟ ਨਾਲ ਰਿਸ਼ਤੇ ਨੂੰ ਲੈ ਕੇ ਵੀ ਦਿਲ ਦੀ ਗੱਲ ਕਹੀ। ਰਣਬੀਰ ranbir kapoor ਤੋਂ ਪੁੱਛਿਆ ਗਿਆ ਕਿ ਕੀ ਸੱਚੀ 'ਚ ਤੁਸੀਂ ਆਲੀਆ ਨੂੰ ਡੇਟ ਕਰ ਰਹੇ ਹੋ? ਇਸ 'ਤੇ ਰਣਬੀਰ ਕਪੂਰ ਨੇ ਕਿਹਾ, ''ਹਾਂ ਇਹ ਸਭ ਕੁਝ ਨਵਾਂ ਹੈ। ਅਜੇ ਇਸ 'ਤੇ ਗੱਲ ਕਰਨਾ ਜ਼ਲਦਬਾਜ਼ੀ ਹੋਵੇਗੀ। ਇਕ ਕਲਾਕਾਰ ਦੇ ਤੌਰ 'ਤੇ ਅਤੇ ਇਕ ਵਿਅਕਤੀ ਦੇ ਰੂਪ 'ਚ ਮੈਂ ਆਲੀਆ ਦਾ ਕੰਮ ਦੇਖਦਾ ਹਾਂ, ਜਦੋਂ ਉਨ੍ਹਾਂ ਨੂੰ ਐਕਟਿੰਗ ਕਰਦੇ ਹੋਏ ਦੇਖਦਾ ਹਾਂ, ਬਲਕਿ ਜ਼ਿੰਦਗੀ 'ਚ ਵੀ, ਉਹ ਜੋ ਕੁਝ ਵੀ ਦਿੰਦੀ ਹੈ ਮੈਂ ਉਸ ਨੂੰ ਲੈਣਾ ਚਾਹੁੰਦਾ ਹਾਂ। ਰਣਬੀਰ ਕਪੂਰ ਨੇ ਕਿਹਾ ਕਿ ਨਵਾਂ-ਨਵਾਂ ਪਿਆਰ ਤੁਹਾਡੇ ਅੰਦਰ ਬਹੁਤ ਸਾਰੀ ਉਤਸੁਕਤਾ ਲੈ ਕੇ ਆਉਂਦਾ ਹੈ।

ranveer alia

ਅੱਜ ਮੈਂ ਪਹਿਲਾਂ ਨਾਲੋਂ ਜ਼ਿਆਦਾ ਬੈਲੇਂਸ ਹਾਂ। ਮੈਨੂੰ ਰਿਸ਼ਤਿਆਂ ਦੀ ਵੈਲਿਊ ਹੈ।'' ਹਾਲ ਹੀ 'ਚ 'ਸੰਜੂ Sanju' ਟਰੇਲਰ ਲਾਂਚ 'ਤੇ ਰਣਬੀਰ ਨੇ ਆਪਣੀ ਲਵ ਲਾਈਫ ਦੇ ਬਾਰੇ 'ਚ ਖੁਲਾਸਾ ਕੀਤੇ। ਰਣਬੀਰ ਨੇ ਕਿਹਾ, ''ਮੇਰੀ 10 ਤੋਂ ਘੱਟ ਗਰਲਫ੍ਰੈਂਡਜ਼ ਰਹੀਆਂ ਹਨ। ਮੈਨੂੰ ਪਿਆਰ ਕਰਨਾ ਪਸੰਦ ਹੈ ਪਰ ਮੈਂ ਰੋਮਾਂਟਿਕ ਹਾਂ ਪਰ ਠਰਕੀ ਨਹੀਂ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਰਣਬੀਰ ranbir kapoor ਨੇ ਆਲੀਆ ਨਾਲ ਰਿਸ਼ਤੇ ਨੂੰ ਲੈ ਕੇ ਕਿਹਾ ਸੀ, ''ਹਾਂ, ਇਕ ਲੜਕੇ ਦੇ ਤੌਰ 'ਤੇ ਮੇਰਾ ਉਨ੍ਹਾਂ 'ਤੇ ਕ੍ਰਸ਼ ਹੈ।'' ਦੋਵੇਂ ਪਹਿਲੀ ਵਾਰ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਦਿਖਾਈ ਦੇਣਗੇ। ਫਿਲਮ ਦੀ ਸ਼ੂਟਿੰਗ ਦਾ ਹਾਫ ਸ਼ੈਡਿਊਲ ਪੂਰਾ ਹੋ ਚੁੱਕਾ ਹੈ।

alia ranveer

Related Post