ਸੰਜੇ ਦੱਤ ਦਾ ਹਾਲ-ਚਾਲ ਜਾਨਣ ਲਈ ਪਹੁੰਚੇ ਰਣਬੀਰ ਅਤੇ ਆਲੀਆ ਭੱਟ

By  Shaminder August 13th 2020 06:59 PM

ਸੰਜੇ ਦੱਤ ਨੂੰ ਫੇਫੜਿਆਂ ਦਾ ਸਟੇਜ-3 ਦਾ ਕੈਂਸਰ ਹੈ । ਜਦੋਂ ਤੋਂ ਇਸ ਖ਼ਬਰ ਦਾ ਖੁਲਾਸਾ ਹੋਇਆ ਹੈ ਉਦੋਂ ਤੋਂ ਹੀ ਸੰਜੇ ਦੇ ਘਰ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਸੈਲੀਬ੍ਰੇਟੀਜ਼ ਪਹੁੰਚ ਰਹੇ ਹਨ । ਆਲਿਆ ਭੱਟ ਅਤੇ ਰਣਬੀਰ ਕਪੂਰ ਵੀ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਹਨ । ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਰਣਬੀਰ ਕਪੂਰ ਤੇ ਆਲੀਆ ਭੱਟ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਆ ਰਹੇ ਹਨ।

https://www.instagram.com/p/CDzVz_EDqm0/

ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ। ਇਨ੍ਹਾਂ ਤਸਵੀਰਾਂ 'ਚ ਰਣਬੀਰ ਕਪੂਰ ਕਾਰ ਡਰਾਈਵ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਇਕ ਫੋਟੋ 'ਚ ਉਹ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਆ ਰਹੇ ਹਨ।

https://www.instagram.com/p/CDzUzHQj8Fp/

ਰਣਬੀਰ ਕਪੂਰ ਤੇ ਆਲੀਆ ਭੱਟ ਸੰਜੇ ਦੱਤ ਦੀ ਬਿਲਡਿੰਗ ਤੋਂ ਬਾਹਰ ਆਉਂਦੇ ਹੋਏ ਦੇਖੇ ਗਏ। ਫੋਟੋ 'ਚ ਰਣਬੀਰ ਕਪੂਰ ਨੀਲੀ ਜੀਨ ਤੇ ਜੈਕੇਟ 'ਚ ਨਜ਼ਰ ਆ ਰਹੇ ਹਨ ਤੇ ਆਲੀਆ ਭੱਟ ਨੇ ਗ੍ਰੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ।

Related Post