ਰਣਬੀਰ ਕਪੂਰ ਨੂੰ ਨਿਊਯਾਰਕ ਮਿਲਣ ਲਈ ਪਹੁੰਚੀ ਆਲਿਆ ਭੱਟ ,ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

By  Shaminder October 17th 2018 12:26 PM

ਆਲਿਆ ਭੱਟ ਅਤੇ ਰਣਬੀਰ ਕਪੂਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਨੇ । ਦੋਵੇਂ ਨਿਊਯਾਰਕ 'ਚ ਘੁੰਮਦਿਆਂ ਹੋਇਆਂ ਸਪਾਟ ਕੀਤੇ ਗਏ ਨੇ । ਆਲਿਆ ਹਾਲਾਂਕਿ ਏਨੀਂ ਦਿਨੀਂ ਕਰਨ ਜੌਹਰ ਦੀ ਫਿਲਮ 'ਕਲੰਕ' ਰੁੱਝੀ ਹੋਈ ਹੈ ਜਿਸ ਦੀ ਸ਼ੂਟਿੰਗ ਕਰਗਿਲ 'ਚ ਚੱਲ ਰਹੀ ਹੈ ਪਰ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਉਹ ਸੱਤ ਸਮੁੰਦਰ ਪਾਰ ਨਿਊਯਾਰਕ 'ਚ ਆਪਣੇ ਬੁਆਏ ਫਰੈਂਡ ਨੂੰ ਮਿਲਣ ਲਈ ਪਹੁੰਚ ਗਈ ।

ਹੋਰ ਵੇਖੋ : “ਕੁਛ ਕੁਛ ਹੋਤਾ ਹੈ” ਫ਼ਿਲਮ ਦਾ ਦੂਸਰਾ ਭਾਗ ਬਣਾਉਣ ਬਾਰੇ ਸੋਚ ਰਹੇ ਹਨ ਕਰਨ ਜੌਹਰ

ਦੱਸਿਆ ਜਾ ਰਿਹਾ ਹੈ ਕਿ ਆਲਿਆ ਆਪਣੀ ਸ਼ੂਟਿੰਗ ਚੋਂ ਕੁਝ ਸਮਾਂ ਕੱਢ ਕੇ ਕਪੂਰ ਫੈਮਿਲੀ ਨਾਲ ਸਮਾਂ ਬਿਤਾਉਣ ਗਈ ਹੋਈ ਹੈ ਅਤੇ ਰਣਬੀਰ ਅਤੇ ਆਲਿਆ ਜਲਦ ਹੀ ਇੱਕ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ ।ਰਿਸ਼ੀ ਕਪੂਰ ਦਾ ਇਲਾਜ਼ ਨਿਊਯਾਰਕ 'ਚ ਚੱਲ ਰਿਹਾ ਹੈ ਅਤੇ ਇਸੇ ਦੌਰਾਨ ਆਲੀਆ ਰਣਬੀਰ ਦੇ ਨਾਲ ਸਮਾਂ ਬਿਤਾਉਣ ਲਈ ਉਨ੍ਹਾਂ ਦੇ ਕੋਲ ਪਹੁੰਚੀ ਹੈ । ਦੱਸ ਦਈਏ ਕਿ ਸਤੰਬਰ 'ਚ ਰਣਬੀਰ ਕਪੂਰ ਦੇ ਜਨਮ ਦਿਨ 'ਤੇ ਆਲਿਆ ਨੇ ਉਨ੍ਹਾਂ ਦੇ ਬਰਥਡੇ ਲਈ ਕੇਕ ਵੀ ਤਿਆਰ ਕੀਤਾ ਸੀ ਜਿਸ ਦੀਆਂ ਤਸਵੀਰਾਂ ਵੀ ਉਸ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ ।ਰਿਪੋਟਾਂ ਦੀ ਮੰਨੀਏ ਤਾਂ ਕਪੂਰ ਅਤੇ ਭੱਟ ਪਰਿਵਾਰ ਦੋਨਾਂ ਦੇ ਰਿਸ਼ਤੇ ਨੂੰ ਆਪਣੀ ਸਹਿਮਤੀ ਦੇ ਚੁੱਕੇ ਨੇ । ਸ਼ਾਇਦ ਇਹੀ ਕਾਰਨ ਹੈ ਕਿ ਦੋਵੇਂ ਇੱਕਠਿਆਂ ਦੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਨੇ ।

Related Post