ਰਿਸ਼ੀ ਕਪੂਰ ਨੇ 1980 'ਚ ਆਈ ਇਸ ਫ਼ਿਲਮ ਦੇ ਗਾਣੇ 'ਤੇ ਕੀਤਾ ਡਾਂਸ, ਪੁੱਤਰ ਨੇ ਵੀ ਦਿੱਤਾ ਸਾਥ

By  Shaminder February 21st 2020 02:03 PM

ਅਦਾਕਾਰ ਰਿਸ਼ੀ ਕਪੂਰ ਅਤੇ ਰਣਬੀਰ ਕਪੂਰ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿਸ 'ਚ ਦੋਵੇਂ ਅਦਾਕਾਰ ਪਿਉੇ ਪੁੱਤਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਡਾਂਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਆਪੋ ਆਪਣੇ ਕਮੈਂਟ ਦੇ ਰਹੇ ਨੇ । ਦੋਵੇਂ 1980 'ਚ ਆਈ ਫ਼ਿਲਮ 'ਕਰਜ਼' ਦੇ ਗੀਤ 'ਮੇਰੀ ਉਮਰ ਕੇ ਨੌਜਵਾਨੋ' 'ਤੇ ਡਾਂਸ ਕਰ ਰਹੇ ਨੇ ।

ਹੋਰ ਵੇਖੋ:ਆਪਣੀ ਹੀ ਭਾਬੀ ਨੂੰ ਧੋਖਾ ਦੇਣ ਲਈ ਇਸ ਅਦਾਕਾਰ ਨੇ ਰਚਾਇਆ ਸੀ ਇਹ ਸਵਾਂਗ,ਰਿਸ਼ੀ ਕਪੂਰ ਨੇ ਤਸਵੀਰ ਕੀਤੀ ਸਾਂਝੀ

https://www.instagram.com/p/B8yx3maBm3p/

ਇਹ ਫ਼ਿਲਮ ਉਸ ਸਮੇਂ ਦੀ ਹਿੱਟ ਫ਼ਿਲਮ ਸੀ ਅਤੇ ਇਸ ਫ਼ਿਲਮ 'ਚ  ਪੁਨਰ ਜਨਮ ਦੀ ਕਹਾਣੀ ਨੂੰ ਦਰਸਾਇਆ ਗਿਆ ਸੀ, ਕਿ ਕਿਸ ਤਰ੍ਹਾਂ ਇੱਕ ਸ਼ਖਸ ਮੁੜ ਤੋਂ ਜਨਮ ਲੈ ਕੇ ਆਪਣੀ ਮੌਤ ਦਾ ਬਦਲਾ ਲੈਂਦਾ ਹੈ ।

Bollywood star Ranbir Kapoor Bollywood star Ranbir Kapoor

ਦੱਸ ਦਈਏ ਕਿ ਰਿਸ਼ੀ ਕਪੂਰ ਕੈਂਸਰ ਵਰਗੀ ਬਿਮਾਰੀ ਦਾ ਇਲਾਜ ਕਰਵਾ ਕੇ ਪਿੱਛੇ ਜਿਹੇ ਅਮਰੀਕਾ ਤੋਂ ਪਰਤੇ ਸਨ । ਫ਼ਿਲਹਾਲ ਉਹ ਦੇਸ਼ 'ਚ ਵੀ ਆਪਣਾ ਇਲਾਜ ਕਰਵਾ ਰਹੇ ਹਨ, ਪਰ ਬਿਮਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਹੌਸਲੇ 'ਚ ਕੋਈ ਕਮੀ ਨਹੀਂ ਆਈ ਹੈ ।

Related Post