ਏਨੇਂ ਲੱਖ ਕਿਰਾਇਆ ਦੇ ਕੇ ਰਣਬੀਰ ਕਪੂਰ ਦੇ ਫਲੈਟ ’ਚ ਰਹਿ ਸਕਦੇ ਹੋ ਤੁਸੀਂ ….!

By  Rupinder Kaler August 6th 2020 03:16 PM

ਬਾਲੀਵੁੱਡ ਦੇ ਬੈਚਲਰ ਬੁਆਏ ਰਣਬੀਰ ਕਪੂਰ ਬਾਕੀ ਹੋਰ ਸਿਤਾਰਿਆਂ ਵਾਂਗ ਮੁੰਬਈ ਦੇ ਸਭ ਤੋਂ ਪਾਸ਼ ਇਲਾਕੇ ਪਾਲੀ ਹਿੱਲ ਵਿੱਚ ਰਹਿੰਦੇ ਹਨ, ਜਿਹੜਾ ਕਿ ਬਾਂਦਰਾ ਵਿੱਚ ਸਥਿਤ ਹੈ । ਰਣਵੀਰ ਨੇ 2016 ਵਿੱਚ ਅੲਰiੳਲ ੜਇਾ ਛ੍ਹਸ਼ ਵਿਲਡਿੰਗ ਦੇ ਸੱਤਵੇਂ ਫਲੋਰ ’ਤੇ ਇੱਕ ਫਲੈਟ ਖਰੀਦਿਆ ਸੀ, ਜਿੱਥੇ ਰਣਬੀਰ ਅੱਜ ਵੀ ਰਹਿੰਦੇ ਹਨ । 2016 ਵਿੱਚ ਰਣਬੀਰ ਵੱਲੋਂ ਖਰੀਦਿਆ ਗਿਆ ਹੈ ਫਲੈਟ 35 ਕਰੋੜ ਰੁਪਏ ਦਾ ਹੈ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਮਹਿੰਗਾ ਫਲੈਟ ਹੈ ।

https://www.instagram.com/p/CDbiZ5pjAdH/

ਏਨਾਂ ਹੀ ਨਹੀ ਇਸ ਫਲੈਟ ਦਾ ਇੰਟੀਰੀਅਰ ਗੌਰੀ ਖ਼ਾਨ ਨੇ ਡਿਜ਼ਾਇਨ ਕੀਤਾ ਹੈ । ਖ਼ਬਰਾਂ ਮੁਤਾਬਿਕ ਇੱਕ ਰੀਅਲ ਅਸਟੇਟ ਵੈਬਸਾਈਟ ਵਿੱਚ ਰਣਬੀਰ ਕਪੂਰ ਨੇ ਇਸੇ ਬਿਲਡਿੰਗ ਦੇ ਪੰਜਵੇਂ ਫਲੋਰ ਵਾਲੇ ਫਲੈਟ ਨੂੰ ਰੈਂਟ ਤੇ ਲਿਆ ਹੈ । ਹਰ ਮਹੀਨੇ ਇਸ ਫਲੈਟ ਦਾ ਕਿਰਾਇਆ 7.94 ਲੱਖ ਰੁਪਏ ਹੈ ।

https://www.instagram.com/p/CDavMBtjRe4/

ਇਹ ਫਲੈਟ 2493 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ । ਫਲੈਟ ਦੀ ਸਕਿਉਰਟੀ 25 ਲੱਖ ਹੈ । ਕਿਰਾਏਦਾਰ ਨੂੰ ਦੋ ਕਾਰਾਂ ਦੀ ਪਾਰਕਿੰਗ ਸਪੇਸ ਮਿਲੇਗੀ । ਇਸ ਫਲੈਟ ਤੋਂ ਕੁਝ ਹੀ ਦੂਰੀ ਤੇ ਕਪੂਰ ਖ਼ਾਨਦਾਨ ਦਾ ਪਿਤਾ ਪੁਰਖੀ ਘਰ ‘ਕ੍ਰਿਸ਼ਣਾ ਰਾਜ’ ਸਥਿਤ ਹੈ । ਇਸ ਇਲਾਕੇ ਵਿੱਚ ਸ਼ਾਹਰੁਖ ਖ਼ਾਨ, ਸੰਜੇ ਦੱਤ, ਸੈਫ ਅਲੀ ਖ਼ਾਨ ਵੀ ਰਹਿੰਦੇ ਹਨ ।

https://www.instagram.com/p/CCXiKovhWkq/

Related Post