ਕਪੂਰ ਖ਼ਾਨਦਾਨ ਦੇ ਚੱਲ ਰਹੇ ਹਨ ਮਾੜੇ ਦਿਨ, ਹੁਣ ਰਣਬੀਰ ਕਪੂਰ ਘਰ ‘ਚ ਹੀ ਹੋਏ ਇਸ ਹਾਦਸੇ ਦਾ ਸ਼ਿਕਾਰ

By  Rupinder Kaler July 15th 2020 06:46 PM

ਰਣਬੀਰ ਕਪੂਰ ਦੀਆਂ ਅਕਸਰ ਪਾਲਤੂ ਕੁੱਤੇ ਨਾਲ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਰਣਵੀਰ ਆਪਣੇ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹਨ । ਇਨ੍ਹਾਂ ਕੁੱਤਿਆਂ ਨਾਲ ਰਣਬੀਰ ਦੀਆਂ ਮਸਤੀ ਕਰਦਿਆਂ ਦੀਆਂ ਫੋਟੋਆਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਖ਼ਬਰ ਆ ਰਹੀ ਹੈ ਕਿ ਰਣਬੀਰ ਕਪੂਰ ਦੇ ਪਾਲਤੂ ਕੁੱਤੇ ਨੇ ਹੀ ਉਸ 'ਤੇ ਅਟੈਕ ਕਰ ਦਿੱਤਾ ਹੈ। ਇਸ ਤੋਂ ਬਾਅਦ ਰਣਬੀਰ ਕਪੂਰ ਨੂੰ ਹਸਪਤਾਲ ਜਾਣਾ ਪਿਆ।

https://www.instagram.com/p/CCZFy7iA2Zd/?utm_source=ig_embed

ਰਿਪੋਰਟਾਂ ਅਨੁਸਾਰ ਰਣਬੀਰ ਕਪੂਰ ਦੇ ਕੁੱਤੇ ਨੇ ਉਸ ਦੇ ਚਿਹਰੇ 'ਤੇ ਅਟੈਕ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਸਧਾਰਨ ਝਰੀਟ ਨਹੀਂ ਸੀ, ਜਿਸ ਕਰਕੇ ਉਸ ਨੂੰ ਹਸਪਤਾਲ ਜਾਣਾ ਪਿਆ। ਚਿਹਰੇ 'ਤੇ ਅਟੈਕ ਕਰਨ ਦੀ ਵਜ੍ਹਾ ਕਰਕੇ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਅਤੇ ਉਸ ਨੇ ਹਸਪਤਾਲ ਜਾ ਕੇ ਡਾਕਟਰ ਕੋਲੋਂ ਸਲਾਹ ਲਈ।

https://www.instagram.com/p/CCP5H6lBNG5/

ਇਸ ਤੋਂ ਪਹਿਲਾਂ ਉਸ ਵੱਲੋਂ ਕੁੱਤੇ ਨੂੰ ਘੁਮਾਉਂਦੇ ਹੋਏ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਰਣਬੀਰ ਕਪੂਰ ਦੇ ਹਸਪਤਾਲ ਜਾਣ ਤੇ ਕੁੱਤੇ ਵੱਲੋਂ ਅਟੈਕ ਕੀਤੇ ਜਾਣ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਈ ਮੀਡੀਆ ਰਿਪੋਰਟਾਂ 'ਚ ਹੀ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਖ਼ੁਦ ਦੇ ਪਾਲਤੂ ਕੁੱਤੇ ਨੇ ਹੀ ਅਟੈਕ ਕੀਤਾ ਹੈ।

https://www.instagram.com/p/CB_U8m9hZ_9/

Related Post