ਰਿਸ਼ੀ ਕਪੂਰ ਦੇ ਫੁੱਲ ਜਲ ਪ੍ਰਵਾਹ ਕਰਨ ਤੋਂ ਬਾਅਦ ਨੀਤੂ ਸਿੰਘ ਹੋਈ ਭਾਵੁਕ, ਰਿਸ਼ੀ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਬਾਰੇ ਕਹੀ ਵੱਡੀ ਗੱਲ

By  Rupinder Kaler May 4th 2020 02:11 PM

ਅਦਾਕਾਰ ਰਿਸ਼ੀ ਕਪੂਰ ਦੇ ਫੁੱਲ ਐਤਵਾਰ ਨੂੰ ਮੁੰਬਈ ਦੇ ਬਾਣਗੰਗਾ ਤਲਾਬ ਵਿੱਚ ਪ੍ਰਵਾਹਿਤ ਕੀਤੇ ਗਏ ਹਨ, ਜਿਸ ਦੀਆਂ ਹਜ਼ਾਰਾਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਤੇ ਵੀਡੀਓ ਵਿੱਚ ਨੀਤੂ ਸਿੰਘ, ਰਣਬੀਰ ਕਪੂਰ ਤੇ ਬੇਟੀ ਰਿਧਿਮਾ ਕਪੂਰ ਸਾਹਨੀ ਅੰਤਿਮ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਆਲੀਆ ਭੱਟ ਤੇ ਫ਼ਿਲਮਕਾਰ ਅਯਾਨ ਮੁਖਰਜੀ ਵੀ ਕਪੂਰ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ ।

https://www.instagram.com/p/B_u0W_6AcSO/

ਰਿਸ਼ੀ ਕਪੂਰ ਦੇ ਫੁੱਲ ਤਲਾਬ ਵਿੱਚ ਪ੍ਰਵਾਹਿਤ ਕਰਨ ਤੋਂ ਬਾਅਦ ਨੀਤੂ ਸਿੰਘ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਰਿਸ਼ੀ ਕਪੂਰ ਦੇ ਇਲਾਜ਼ ਵਿੱਚ ਲੱਗੇ ਹਰ ਡਾਕਟਰ ਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ ਹੈ । ਨੀਤੂ ਸਿੰਘ ਨੇ ਲਿਖਿਆ ਹੈ ‘ਇੱਕ ਪਰਿਵਾਰ ਹੋਣ ਕਰਕੇ ਸਾਨੂੰ ਹਮੇਸ਼ਾ ਕੁਝ ਗਵਾਚਣ ਦਾ ਅਹਿਸਾਸ ਹੁੰਦਾ ਹੈ ।

https://www.instagram.com/p/B_uzg2hgfCQ/

ਜਦੋਂ ਅਸੀਂ ਸਾਰੇ ਇੱਕਠੇ ਬੈਠਦੇ ਹਾਂ ਤਾਂ ਪਿੱਛੇ ਮੁੜਕੇ ਦੇਖਦੇ ਹਾਂ ਤਾਂ ਸਾਨੂੰ ਆਪਣੇ ਦੁੱਖ ਦੇ ਨਾਲ ਨਾਲ ਉਹ ਲੋਕ ਵੀ ਯਾਦ ਆ ਜਾਂਦੇ ਹਨ ਜਿਨ੍ਹਾਂ ਨੇ ਦੁੱਖ ਦੀ ਇਸ ਘੜੀ ਵਿੱਚ ਸਾਡਾ ਸਾਥ ਦਿੱਤਾ ਹੁੰਦਾ ਹੈ ।

https://www.instagram.com/p/B_mLxi4gT2B/

ਹਸਪਤਾਲ ਦੇ ਉਹਨਾਂ ਡਾਕਟਰਾਂ, ਨਰਸਾਂ ਤੇ ਹੋਰ ਸਟਾਫ ਦਾ ਅਸੀਂ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਡਾਕਟਰ ਤਰੰਗ ਗਿਆਨਚੰਦਾਨੀ ਦੀ ਅਗਵਾਈ ਵਿੱਚ ਮੇਰੇ ਪਤੀ ਦਾ ਇਲਾਜ਼ ਕੀਤਾ । ਉਹਨਾਂ ਨੇ ਸਾਨੂੰ ਅਜਿਹੀ ਸਲਾਹ ਦਿੱਤੀ ਜਿਸ ਤਰ੍ਹਾਂ ਕੋਈ ਆਪਣਿਆਂ ਨੂੰ ਸਲਾਹ ਦਿੰਦਾ ਹੈ । ਇਸ ਸਭ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ’ । ਨੀਤੂ ਸਿੰਘ ਦਾ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/B_wE3Dxg1Z5/?utm_source=ig_embed

Related Post