ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ 'ਚ ਰਿਲੀਜ਼ ਹੋਇਆ ਸ਼ਬਦ 'ਰੰਗੀ ਲੇ ਜਿਹਬਾ'

By  Shaminder September 11th 2019 10:15 AM

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਸਭਿੰਨੀ ਆਵਾਜ਼ 'ਚ ਪੀਟੀਸੀ ਰਿਕਾਰਡਜ਼ ਵੱਲੋਂ ਇੱਕ ਹੋਰ ਸ਼ਬਦ ਰਿਲੀਜ਼ ਕੀਤਾ ਗਿਆ ਹੈ । 'ਰੰਗੀ ਲੇ ਜਿਹਬਾ' ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਸ਼ਬਦ ਦਾ ਅਨੰਦ ਤੁਸੀਂ ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਿਮਰਨ ਸਟੂਡੀਓ ਦੇ ਵੱਲੋਂ  ਰਿਲੀਜ਼ ਇਸ ਰੂਹਾਨੀ ਸ਼ਬਦ ਦਾ ਅਨੰਦ ਤੁਸੀਂ ਪੀਟੀਸੀ 'ਤੇ ਮਾਣ ਸਕਦੇ ਹੋ ।

ਹੋਰ ਵੇਖੋ:ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰੂਹਾਨੀ ਆਵਾਜ਼ ‘ਚ ਰਿਲੀਜ਼ ਹੋਇਆ ਸ਼ਬਦ

ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤੇ ਗਏ ਇਸ ਸ਼ਬਦ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਪਰਵਿੰਦਰ ਸਿੰਘ ਬੱਬੂ ਨੇ ਜਦਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿੱਤਾ ਹੈ ਭਾਈ ਸਤਨਾਮ ਸਿੰਘ ਜੀ ਨੇ ਅਤੇ ਤਬਲੇ 'ਤੇ ਸੰਗਤ ਦਿੱਤੀ ਹੈ ਭਾਈ ਗਗਨਦੀਪ ਸਿੰਘ ਜੀ ਨੇ ।ਇਸ ਸ਼ਬਦ 'ਚ ਗੁਰੂ ਦੀ ਮਹਿਮਾ ਕੀਤੀ ਗਈ ਹੈ ਅਤੇ ਇਹ ਸ਼ਬਦ ਇਲਾਹੀ ਬਾਣੀ ਨਾਲ ਜੋੜਦਾ ਹੈ ।

ptc records shabad ptc records shabad

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੀਟੀਸੀ ਦੇ ਇਸ ਉਪਰਾਲੇ ਸਦਕਾ ਗੁਰੂ ਘਰ ਅਤੇ ਗੁਰਬਾਣੀ ਨਾਲ ਜੁੜ ਰਹੀਆਂ ਨੇ ।

Related Post