ਰਾਣੀ ਮੁਖਰਜੀ ਨੇ ਦੱਸਿਆ ਕਿਵੇਂ ਛੇੜਛਾੜ ਹੋਣ 'ਤੇ ਉਹ ਮਨਚਲਿਆਂ ਨੂੰ ਸਿਖਾਉਂਦੇ ਸਨ ਸਬਕ,ਵੀਡੀਓ ਵਾਇਰਲ

By  Shaminder December 18th 2019 10:40 AM

ਰਾਣੀ ਮੁਖਰਜੀ ਦੀ ਫ਼ਿਲਮ ਮਰਦਾਨੀ -੨ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ । ਇਸ ਫ਼ਿਲਮ 'ਚ ਬਲਾਤਕਾਰ ਦੀਆਂ ਸ਼ਿਕਾਰ ਕੁੜੀਆਂ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਹ ਫ਼ਿਲਮ ਬਾਕਸ ਆਫ਼ਿਸ 'ਤੇ ਵਧੀਆ ਬਿਜਨੇਸ ਕਰ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਰਾਣੀ ਮੁਖਰਜੀ ਕਾਫੀ ਉਤਸ਼ਾਹਿਤ ਹਨ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ ‘ਚ ਮਿਲੋ ਫ਼ਿਲਮ ‘ਮਰਦਾਨੀ-2’ ਦੀ ਅਦਾਕਾਰਾ ਰਾਣੀ ਮੁਖਰਜੀ ਨੂੰ

https://www.instagram.com/p/B6Mxa1VJ16-/?utm_source=ig_web_copy_link

ਉਨ੍ਹਾਂ ਨੇ ਇਸ ਫ਼ਿਲਮ 'ਚ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਫੜਨ ਲਈ ਸਰਗਰਮ ਰਹਿੰਦੀ ਹੈ ਅਤੇ ਆਪਣੇ ਆਖਰੀ ਸਾਹ ਤੱਕ ਲੜਦੀ ਹੈ ।

https://www.instagram.com/p/BgV776HAvms/

ਰਾਣੀ ਮੁਖਰਜੀ ਨੂੰ ਜਦੋਂ ਪੁੱਛਿਆ ਗਿਆ ਕਿ ਅਸਲ ਜ਼ਿੰਦਗੀ 'ਚ ਜਦੋਂ ਉਸ ਨਾਲ ਕਦੇ ਛੇੜਛਾੜ ਦੀ ਘਟਨਾ ਹੋਈ ਤਾਂ ਉਨ੍ਹਾਂ ਨੇ ਕਿਹੋ ਜਿਹਾ ਰਵੱਈਆ ਅਪਣਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਿੱਧਾ ਥੱਪੜ ਮਾਰਦੇ ਸਨ ਕਿਉਂਕਿ ਉਹ ਹਮੇਸ਼ਾ ਦੁਰਗਾ ਨੂੰ ਘਰੋਂ ਵੇਖ ਕੇ ਨਿਕਲਦੇ ਸਨ ਅਤੇ ਇਸੇ ਰੂਪ ਨੂੰ ਹੀ ਅਜਿਹੇ ਮਨਚਲਿਆਂ ਨੂੰ ਜਵਾਬ ਦੇਣ ਲਈ ਇਸਤੇਮਾਲ ਕਰਦੇ ਸਨ ।

Related Post