ਅਦਾਕਾਰ ਰਣਜੀਤ ਨੇ ਵੀ ਖੋਲੀ ਬਾਲੀਵੁੱਡ ਦੀ ਪੋਲ, ਇਸ ਕਰਕੇ ਇਸ ਹਿੱਟ ਫ਼ਿਲਮ ਦਾ ਨਹੀਂ ਬਣੇ ਹਿੱਸਾ …!

By  Rupinder Kaler July 25th 2020 03:06 PM

ਬੀਤੇ ਦਿਨ ਬਾਲੀਵੁੱਡ ਫ਼ਿਲਮਾਂ ਦੇ ਵਿਲੇਨ ਰਣਜੀਤ ਨੇ ਹਿੰਦੀ ਸਿਨੇਮਾ ਵਿੱਚ ਚੱਲਣ ਵਾਲੇ ਭਾਈ ਭਤੀਜਾਵਾਦ ਤੇ ਆਪਣੀ ਰਾਏ ਰੱਖੀ ਹੈ । ਉਹਨਾਂ ਨੇ ਕਿਹਾ ਹੈ ਕਿ ਇਹ ਚੀਜ ਹਮੇਸ਼ਾ ਬਾਲੀਵੁੱਡ ਦਾ ਹਿੱਸਾ ਰਹੀ ਹੈ । ਰਣਜੀਤ ਨੇ ਦੱਸਿਆ ਕਿ ਉਹਨਾਂ ਨੂੰ ਛੋਅਲੇ ਫ਼ਿਲਮ ਵਿੱਚ ਇੱਕ ਕਿਰਦਾਰ ਆਫਰ ਹੋਇਆ ਸੀ, ਪਰ ਕਿਸੇ ਕਾਰਨ ਇਹ ਕਿਰਦਾਰ ਕਿਸੇ ਹੋਰ ਕੋਲ ਚਲਾ ਗਿਆ । ਰਣਜੀਤ ਨੇ ਇੰਟਰਵਿਊ ਵਿੱਚ ਕਿਹਾ ‘ਵੰਸ਼ਵਾਦ ਤਾਂ ਹਮੇਸ਼ਾ ਇਸ ਫ਼ਿਲਮ ਇੰਡਸਟਰੀ ਦਾ ਹਿੱਸਾ ਰਿਹਾ ਹੈ, ਇਸ ਵਜ੍ਹਾ ਕਰਕੇ ਸ਼ੁਰੂਆਤ ਤੋਂ ਹੀ ਖੂਬ ਖਿੱਚੋਤਾਣ ਰਹੀ ਹੈ’ ।

https://www.instagram.com/p/CCk33muh58M/

ਰਣਜੀਤ ਨੇ ਕਿਹਾ ਕਿ ‘ਮੈਨੂੰ ਯਾਦ ਹੈ ਕਿ ਫ਼ਿਲਮ ਸਿਲਸਿਲਾ ਵਿੱਚ ਪਰਵੀਨ ਬੌਬੀ ਨੂੰ ਇੱਕ ਕਿਰਦਾਰ ਆਫ਼ਰ ਹੋਇਆ ਸੀ, ਜਿਸ ਤੋਂ ਬਾਅਦ ਇਹ ਕਿਰਦਾਰ ਜਯਾ ਬੱਚਨ ਕੋਲ ਚਲਾ ਗਿਆ, ਨਿਰਮਾਤਾਵਾਂ ਨੂੰ ਲੱਗਿਆ ਕਿ ਇਹ ਕਿਰਦਾਰ ਜਯਾ ਨੂੰ ਜ਼ਿਆਦਾ ਜੱਚਦਾ ਹੈ । ਇਸੇ ਤਰ੍ਹਾਂ ਡੈਨੀ ਨੂੰ ਛੋਅਲੇ ਫ਼ਿਲਮ ਲਈ ਕਿਰਦਾਰ ਆਫ਼ਰ ਹੋਇਆ ਸੀ । ਪਰ ਉਹਨਾਂ ਨੇ ਕੰਮ ਵਿੱਚ ਬਿਜੀ ਹੋਣ ਕਰਕੇ ਇਸ ਤੋਂ ਮਨ੍ਹਾ ਕਰ ਦਿੱਤਾ ।

https://www.instagram.com/p/CB8J13ohQ97/

ਫ਼ਿਰ ਇਸ ਕਿਰਦਾਰ ਨੂੰ ਲੈ ਕੇ ਮੇਰੇ ਨਾਲ ਗੱਲ ਹੋਈ …ਮੈਂ ਵੀ ਇਸ ਕਿਰਦਾਰ ਨੂੰ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਡੈਨੀ ਮੇਰੇ ਬਹੁਤ ਕਰੀਬੀ ਦੋਸਤ ਸਨ । ਫਿਰ ਇਹ ਕਿਰਦਾਰ ਕਿਸੇ ਹੋਰ ਦੇ ਖਾਤੇ ਵਿੱਚ ਚਲਾ ਗਿਆ’ । ਰਣਜੀਤ ਨੇ ਕਿਹਾ ਕਿ ਉਹ ਕਿਸੇ ਗਰੁੱਪ ਵਿੱਚ ਨਹੀਂ ਸਨ, ਪਰ ਉਹਨਾਂ ਦੇ ਸਬੰਧ ਹਰ ਕਿਸੇ ਨਾਲ ਵਧੀਆ ਸਨ । ਜਿਸ ਕਰਕੇ ਉਹਨਾਂ ਨੂੰ ਕੰਮ ਮਿਲਦਾ ਰਿਹਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ  ਬਾਲੀਵੁੱਡ ਵਿੱਚ ਪਰਿਵਾਰਵਾਦ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ।

https://www.instagram.com/p/CCLcdGcBjG5/

Related Post