5 ਅਕਤੂਬਰ ਨੂੰ ਆਏਗਾ 'ਰਾਂਝਾ ਰਿਫਿਊਜੀ' ਫਿਲਮ ਦਾ ਟ੍ਰੇਲਰ

By  Shaminder October 1st 2018 09:08 AM

'ਰਾਂਝਾ ਰਿਫਿਊਜੀ' ਫਿਲਮ ਦਾ ਟ੍ਰੇਲਰ ਪੰਜ ਅਕਤੂਬਰ ਨੂੰ ਆਵੇਗਾ  । ਇਸ ਸਬੰਧੀ  ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕੀਤੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਦੀ ਇੱਕ ਤਸਵੀਰ ਸਾਂਝੀ ਕੀਤੀ । ਪਿਛਲੇ ਦਿਨੀਂ ਇਸ ਫਿਲਮ ਦਾ ਦੂਜਾ ਆਫੀਸ਼ੀਅਲ ਪੋਸਟਰ ਜਾਰੀ ਕੀਤਾ ਗਿਆ ਸੀ ।ਇਨ੍ਹਾਂ ਪੋਸਟਰ ਨੂੰ ਵੇਖਣ ਤੇ ਪਹਿਲੀ ਨਜ਼ਰ ਤਾਂ ਇੰਝ ਹੀ ਲੱਗਦਾ ਹੈ ਕਿ  ਇਸ ਫਿਲਮ ਦੀ ਕਹਾਣੀ  ਕੁਝ ਵੱਖਰੀ ਤਰ੍ਹਾਂ ਦੀ ਹੋਵੇਗੀ । ਪੋਸਟਰ ਨੂੰ ਪਹਿਲੀ ਨਜ਼ਰ ਵੇਖਣ 'ਤੇ ਤਾਂ ਇੰਝ ਹੀ ਲੱਗਦਾ ਹੈ ।

ਹੋਰ ਵੇਖੋ : ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ‘ਰੋਲਸ ਰਾਇਸ’ ਹੋਇਆ ਰਿਲੀਜ਼

https://www.instagram.com/p/BoWcj9TgffK/?hl=en&taken-by=theroshanprince

ਇਸ ਫਿਲਮ ਦਾ ਟ੍ਰੇਲਰ ਪੰਜ ਅਕਤੂਬਰ ਨੂੰ ਆ ਰਿਹਾ ਹੈ । ਜਦਕਿ ਇਹ ਫਿਲਮ ਛੱਬੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਬਾਰੇ ਰੌਸ਼ਨ ਪ੍ਰਿੰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ । ਕੁਝ ਦਿਨ ਪਹਿਲਾਂ ਹੀ ਰੌਸ਼ਨ ਪ੍ਰਿੰਸ ਨੇ ਇਸਸ ਸਾਲ ਦੀ ਆਪਣੀ ਤੀਸਰੀ ਫਿਲਮ ਦਾ ਐਲਾਨ ਕੀਤਾ ਸੀ । ਲਾਵਾਂ ਫੇਰੇ ਅਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਕਾਮਯਾਬੀ ਤੋਂ ਬਾਅਦ ਹੁਣ ਉਹ ਆਪਣੀ ਫਿਲਮ ਰਾਂਝਾ ਰਿਫਿਊਜੀ 'ਤੇ ਕੰਮ ਕਰ ਰਹੇ ਨੇ । ਇਹ ਫਿਲਮ ਕਾਮੇਡੀ ਫਿਲਮ ਹੋਵੇਗੀ ਅਤੇ ਇਸ ਨੂੰ ਡਾਇਰੈਕਟ ਕਰਨਗੇ ਅਵਤਾਰ ਸਿੰਘ ਅਤੇ ਜੇਬੀ ਮੂਵੀਜ਼ ਪ੍ਰੋਡਕਸ਼ਨ ।

Ranjha Refugee: Roshan Prince Unveils First Look Of His Upcoming Film Ranjha Refugee: Roshan Prince Unveils First Look Of His Upcoming Film

 

ਫਿਲਮ ਦੀ ਡਿਸਟ੍ਰੀਬਿਊਸ਼ਨ ਦਾ ਕੰਮ ਓਮਜੀ ਗਰੁੱਪ ਵੱਲੋਂ ਵੇਖਿਆ ਜਾਵੇਗਾ ।ਇਸ ਫਿਲਮ 'ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਕਰਮਜੀਤ ਅਣਮੋਲ ,ਸਾਨਵੀ ਧੀਮਾਨ ,ਨਿਸ਼ਾ ਬਾਨੋ  ,ਮਲਕੀਤ ਰੌਨੀ ,ਰੁਪਿੰਦਰ ਰੂਪੀ ਅਤੇ ਤਾਰਾ ਬੈਨੀਪਾਲ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ ।ਨਿਸ਼ਾ ਬਾਨੋ ਰੌਸ਼ਨ ਪ੍ਰਿੰਸ ਨਾਲ ਲੀਡ ਰੋਲ 'ਚ ਨਜ਼ਰ ਆਉਣਗੇ ।ਫਿਲਮ 'ਚ ਕਾਮੇਡੀ ਤੋਂ ਇਲਾਵਾ ਹੋਰ ਕੀ ਕੁਝ ਖਾਸ ਰਹੇਗਾ ਇਹ ਜਾਨਣ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਨਾਲ ਤਾਂ ਕਿ ਫਿਲਮਾਂ ਅਤੇ ਮਨੋਰੰਜਨ ਦੀ ਤਾਜ਼ਾ ਅਪਡੇਟਸ ਤੁਹਾਨੂੰ ਮਿਲਦੇ ਰਹਿਣ ।ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ ਅਤੇ ਇਹ ਫਿਲਮ ਲੋਕਾਂ ਦਾ ਮਨੋਰੰਜਨ ਕਰੇਗੀ । ਪਰ ਲੋਕਾਂ ਦੀਆਂ ਉਮੀਦਾਂ 'ਤੇ ਇਹ ਫਿਲਮ ਕਿੰਨੀ ਖਰ੍ਹੀ ਉੱਤਰਦੀ ਹੈ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।ਫਿਲਹਾਲ ਸਭ ਦੀਆਂ ਨਜ਼ਰਾਂ ਪੰਜ ਅਕਤੂਬਰ 'ਤੇ ਹਨ ਜਿਸ ਦਿਨ ਇਸ ਫਿਲਮ ਦਾ ਟ੍ਰੇਲਰ ਜਾਰੀ ਹੋਵੇਗਾ ।

Roshan Prince

Related Post