ਰਣਜੀਤ ਬਾਵਾ ਦੇ ਗੀਤ 'ਅੱਧੀ ਰਾਤ' ਦਾ ਇੱਕ ਹੋਰ ਪੋਸਟਰ ਆਇਆ ਸਾਹਮਣੇ

By  Shaminder June 24th 2019 12:45 PM

ਰਣਜੀਤ ਬਾਵਾ ਦਾ ਨਵਾਂ ਗੀਤ ਅੱਧੀ ਰਾਤ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ ਜਿਸ 'ਚ ਰਣਜੀਤ ਬਾਵਾ ਦੇ ਨਾਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਹਨ । ਇਸ ਗੀਤ ਦਾ ਟੀਜ਼ਰ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਸੀ । ਰਣਜੀਤ ਬਾਵਾ ਦਾ ਇਹ ਗੀਤ ਸੈਡ ਸੌਂਗ ਹੈ ਜਿਸ ਦੇ ਬੋਲ ਜੱਸੀ ਲੋਹਕਾ ਨੇ ਲਿਖੇ ਹਨ ।

ਹੋਰ ਵੇਖੋ :ਰਣਜੀਤ ਬਾਵਾ ਤੇ ਹਿਮਾਂਸ਼ੀ ਖੁਰਾਣਾ ਦੇ ਗੀਤ ‘ਅੱਧੀ ਰਾਤ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼,

https://www.instagram.com/p/BzCsunvFzqM/

ਇਸ ਗੀਤ 'ਚ ਉਨ੍ਹਾਂ ਦੇ ਨਾਲ ਹਿਮਾਂਸ਼ੀ ਖੁਰਾਣਾ ਨਜ਼ਰ ਆਉਣਗੇ । ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਇਸ ਗੀਤ ਦਾ ਐਕਸਕਲਿਊਸਿਵ ਪ੍ਰੀਮੀਅਰ ਤੁਸੀਂ ਵੇਖ ਸਕਦੇ ਹੋ । ਰਣਜੀਤ ਬਾਵਾ ਦੇ ਇਸ ਗੀਤ ਦਾ ਕੁਝ ਦਿਨ ਪਹਿਲਾਂ ਪੋਸਟਰ ਤੇ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।

https://www.instagram.com/p/Byp7_dylLeD/

ਜਿਸ ਤੋਂ ਬਾਅਦ ਦਰਸ਼ਕਾਂ ਦੀ ਉਤਸੁਕਤਾ 'ਚ ਕਾਫੀ ਵਾਧਾ ਦੇਖਣ ਨੂੰ ਮਿਲੀ ਰਿਹਾ ਹੈ। ਕਾਫੀ ਸਮੇਂ ਬਾਅਦ ਰਣਜੀਤ ਬਾਵਾ ਅਜਿਹਾ ਗੀਤ ਲੈ ਕੇ ਆ ਰਹੇ ਹਨ। ਹਾਈਐਂਡ ਯਾਰੀਆਂ ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਸਭ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਣਜੀਤ ਬਾਵਾ ਦਾ ਅੱਧੀ ਰਾਤ ਨਾਮ ਦਾ ਇਹ ਪੂਰਾ ਗੀਤ 25 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖਣਾ ਹੋਵੇਗਾ ਹੁਣ ਹਿਮਾਂਸ਼ੀ ਖੁਰਾਣਾ ਅਤੇ ਰਣਜੀਤ ਬਾਵਾ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।

https://www.instagram.com/p/ByscghNl2gM/

 

Related Post