ਰਣਜੀਤ ਬਾਵਾ ਦੀ ਅਦਾਕਾਰੀ ਨੇ ਉਡਾਏ ਸੱਭ ਦੇ ਹੋਸ਼

By  PTC Buzz November 1st 2017 07:09 AM

ਭਲਵਾਨ ਸਿੰਘ (Bhalwan Singh) ਜਿਵੇਂ ਜਿਵੇਂ ਬਾਕਸ ਆਫ਼ਿਸ ਤੇ ਆਪਣਾ ਕਮਾਲ ਦਿਖਾ ਰਹੀ ਹੈ, ਉਵੇਂ ਹੀ ਇਸ ਫ਼ਿਲਮ ਦੇ ਗੀਤ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਜਾ ਰਹੇ ਨੇ |

ਹਾਲ ਹੀ 'ਚ ਰਿਲੀਜ਼ ਹੋਏ ਇਸ ਗੀਤ ਨੂੰ ਲੋਕਾਂ ਨੇ ਸਿਰ ਮੱਥੇ ਲਾਇਆ ਹੈ, ਕਿਉਂਕਿ ਇਹ ਗੀਤ ਹੈ ਹੀ ਇਨ੍ਹਾਂ ਦਿਲ ਨੂੰ ਛੂਹਣ ਵਾਲਾ ਹੈ | ਗੀਤ ਦੀ ਵੀਡੀਓ ਵੈਸੇ ਤਾਂ ਫ਼ਿਲਮ ਦੀ ਕਹਾਣੀ ਨੂੰ ਸਪੋਰਟ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਹੈ ਭਾਵਨਾਵਾਂ ਨਾਲ ਭਰਪੂਰ | ਇਸ ਗੀਤ ਨੂੰ ਸੱਜਣ ਅਦੀਬ ਨੇ ਗਾਇਆ ਹੈ ਤੇ ਮਿਊਜ਼ਿਕ ਹੈ ਬਹੁਤ ਟੈਲੇਂਟਿਡ ਗੁਰਮੋਹ ਦਾ | ਵਿੰਦਰ ਨੱਥੂ ਮਾਜਰਾ ਨੇ ਬਹੁਤ ਹੀ ਭਾਵਨਾ ਨਾਲ ਭਰ ਕੇ ਇਸ ਗੀਤ ਨੂੰ ਲਿਖਿਆ ਹੈ ਜੋ ਇਸ ਗੀਤ ਨੂੰ ਸੁਣ ਕੇ ਪਤਾ ਲੱਗ ਹੀ ਰਿਹਾ ਹੈ !

Related Post