ਗਾਇਕ ਰਣਜੀਤ ਬਾਵਾ ਕਿਸ ਕੁੜੀ ਨੂੰ ‘ਇੰਪ੍ਰੈੱਸ’ ਕਰਨ ਲਈ ਲਗਾ ਰਹੇ ਹਨ ਪੂਰਾ ਜ਼ੋਰ…!

By  Rupinder Kaler November 14th 2019 11:15 AM

ਗਾਇਕ ਰਣਜੀਤ ਬਾਵਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਇੰਪ੍ਰੈੱਸ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ । ਗਾਣੇ ਦੇ ਬੋਲ ਤੇ ਕੰਪੋਜਿੰਗ ਗੀਤਕਾਰ ਬੰਟੀ ਬੈਂਸ ਨੇ ਕੀਤੀ ਹੈ ਅਤੇ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ ਹੈ। ਗਾਣੇ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ।

ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 ‘ਚ ਜੱਸੀ ਗਿੱਲ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਜਸਵਿੰਦਰ ਭੱਲਾ ਇਸ ਫ਼ਿਲਮ ‘ਚ ਕੂਲ ਡੈਡੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਸ਼ੂਟ ਵਿਦੇਸ਼ ‘ਚ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

https://www.instagram.com/p/B3bISa6Fwes/

Related Post