ਰਣਜੀਤ ਬਾਵਾ ਦੇ ਸਟੇਜ 'ਤੇ ਹੁੰਦਿਆਂ ਯਮਲਾ ਜੱਟ ਦਾ ਗੀਤ ਗਾ ਮੇਲਾ ਲੁੱਟ ਕੇ ਲੈ ਗਿਆ ਇਹ ਨੌਜਵਾਨ,ਦੇਖੋ ਵੀਡੀਓ

By  Aaseen Khan October 4th 2019 05:13 PM

ਪੰਜਾਬੀ ਗਾਇਕੀ ਦਾ ਵੱਡਾ ਨਾਮ ਰਣਜੀਤ ਬਾਵਾ ਜਿੰਨ੍ਹਾਂ ਦੇ ਲਾਈਵ ਅਖਾੜਿਆਂ ਨੂੰ ਦੇਖਣ ਲਈ ਲੱਖਾਂ ਹੀ ਲੋਕਾਂ ਦਾ ਇਕੱਠ ਹੁੰਦਾ ਹੈ। ਅਜਿਹੇ ਹੀ ਪਿਛਲੇ ਦਿਨੀਂ ਪਿੰਡ ਖਟਕੜ ਕਲਾਂ ਦੇ ਮੇਲੇ ਦਾ ਲਾਈਵ ਸ਼ੋਅ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿੱਥੇ ਰਣਜੀਤ ਬਾਵਾ ਦਾ ਅਖਾੜਾ ਲੱਗਿਆ ਹੋਇਆ ਸੀ ਤੇ ਉੱਥੇ ਹੀ ਬਾਡੀਗਾਰ੍ਡਸ ਤੋਂ ਬਚਦਾ ਬਚਾਉਂਦਾ ਉਹਨਾਂ ਦਾ ਇੱਕ ਫੈਨ ਰਣਜੀਤ ਬਾਵਾ ਨੂੰ ਮਿਲਣ ਲਈ ਸਟੇਜ 'ਤੇ ਆ ਚੜਿਆ। ਰਣਜੀਤ ਬਾਵਾ ਨੂੰ ਮਿਲ ਫੈਨ ਨੇ ਤਾਂ ਭਾਵੁਕ ਹੋਣਾ ਹੀ ਸੀ ਨਾਲ ਹੀ ਰਣਜੀਤ ਬਾਵਾ ਵੀ ਭਾਵੁਕ ਹੁੰਦੇ ਨਜ਼ਰ ਆਏ ਤੇ ਉਸ ਨੂੰ ਜੱਫੀ ਪਾ ਕੇ ਮਿਲੇ।

ਗੱਲ ਏਥੇ ਹੀ ਖ਼ਤਮ ਨਹੀਂ ਹੋਈ ਰਣਜੀਤ ਬਾਵਾ ਨੇ ਆਪਣਾ ਮਾਈਕ ਉਸ ਨੌਜਵਾਨ ਨੂੰ ਦੇ ਦਿੱਤਾ ਅਤੇ ਗੀਤ ਗਾਉਣ ਲਈ ਵੀ ਕਿਹਾ। ਉਸ ਨੌਜਵਾਨ ਨੇ ਵੀ ਯਮਲਾ ਜੱਟ ਦਾ ਗੀਤ 'ਮੈਂ ਕੀ ਪਿਆਰ ਵਿੱਚੋਂ ਖੱਟਿਆ' ਗਾ ਕੇ ਪੂਰਾ ਮੇਲਾ ਲੁੱਟ ਲਿਆ। ਰਣਜੀਤ ਬਾਵਾ ਦਾ ਕਹਿਣਾ ਦਾ ਸੀ ਕਿ ਉਹਨਾਂ ਨੇ ਵੀ ਇਸੇ ਤਰ੍ਹਾਂ ਸਟੇਜਾਂ 'ਤੇ ਗਾਉਣ ਲਈ ਬਹੁਤ ਲੋਕਾਂ ਦੀਆਂ ਲੱਤਾਂ ਖਿੱਚੀਆਂ ਹਨ। ਇਸ ਲਈ ਮੈਂ ਕਦੇ ਕਿਸੇ ਨੂੰ ਮਨਾ ਨਹੀਂ ਕਰਦਾ।

ਹੋਰ ਵੇਖੋ : ਹਾਰਵੀ ਸੰਧੂ ਨੇ ਦੱਸੀ ਪੰਜਾਬੀਆਂ ਦੀ ਅਸਲ ਪਹਿਚਾਣ ਤੇ ਚੜ੍ਹਤ, ਦੇਖੋ ਵੀਡੀਓ

 

View this post on Instagram

 

? TARA MIRA 11 oct ?Sare jane Dekh k ayeo jrur ??

A post shared by Ranjit Bawa (@ranjitbawa) on Oct 1, 2019 at 11:43pm PDT

ਇਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਪਤਾ ਨਹੀਂ ਕਿਸ ਦਾ ਸਮਾਂ ਕਦੋਂ ਆ ਜਾਣਾ ਹੈ ਰੱਬ ਹਰ ਕਿਸੇ ਦੀ ਬਾਂਹ ਫੜਦਾ ਹੈ ਸਾਡੀ ਫੜੀ ਹੈ ਤੁਹਾਡੀ ਵੀ ਫੜੇਗਾ। ਇਸ ਗੱਲ ਨਾਲ ਰਣਜੀਤ ਬਾਵਾ ਨੇ ਇਸ ਪ੍ਰੋਗਰਾਮ 'ਚ ਹਰ ਕਿਸੇ ਦਾ ਦਿਲ ਜਿੱਤ ਲਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਣਜੀਤ ਬਾਵਾ ਜ਼ਮੀਨ ਨਾਲ ਤੇ ਆਪਣੇ ਫੈਨਸ ਨਾਲ ਕਿਸ ਹੱਦ ਤੱਕ ਜੁੜੇ ਹੋਏ ਹਨ।

Related Post