ਰਣਜੀਤ ਬਾਵਾ ਤੇ ਨਿੰਜਾ ਨੇ ਗਾਇਆ ਸ਼ਾਨਦਾਰ ਲੋਕ ਗੀਤ, ਦੇਖੋ ਵੀਡੀਓ

By  Aaseen Khan March 7th 2019 04:11 PM

ਰਣਜੀਤ ਬਾਵਾ ਤੇ ਨਿੰਜਾ ਨੇ ਗਾਇਆ ਸ਼ਾਨਦਾਰ ਲੋਕ ਗੀਤ, ਦੇਖੋ ਵੀਡੀਓ : ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਨਿੰਜਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਰਣਜੀਤ ਬਾਵਾ ਅਤੇ ਨਿੰਜਾ ਇਕੱਠੇ ਪੰਜਾਬੀ ਲੋਕ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਬੀਤੀ 6 ਮਾਰਚ ਨੂੰ ਗਾਇਕ ਨਿੰਜਾ ਦਾ ਜਨਮਦਿਨ ਸੀ ਅਤੇ ਰਣਜੀਤ ਬਾਵਾ ਨੇ ਨਿੰਜਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਇਹ ਵੀਡੀਓ ਪੋਸਟ ਕੀਤਾ ਹੈ। ਵੀਡੀਓ 'ਚ ਰਣਜੀਤ ਬਾਵਾ ਗੀਤ ਗਾ ਰਹੇ ਹਨ ਅਤੇ ਨਿੰਜਾ ਗਾਣੇ ਨੂੰ ਸੰਗੀਤ ਦੇ ਰਹੇ ਹਨ। ਪ੍ਰਸ਼ੰਸ਼ਕਾਂ ਵੱਲੋਂ ਦੋਨਾਂ ਦਾ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Happy Birthday my Ghaint bro @its_ninja ?Rabb hamesha khush talhe nd chardi kala mre bhra di ??Bhut Ghaint kalakar mera veer aun wale sare projects lyi duawan ?Love u bro

A post shared by Ranjit Bawa (@ranjitbawa) on Mar 6, 2019 at 4:16am PST

ਹੋਰ ਵੇਖੋ : ਨਿੰਜਾ ਅਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਸ਼ੂਟਿੰਗ ਹੋਈ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ

ਦੱਸ ਦਈਏ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਹੋਰਾਂ ਦੀ 22 ਫਰਵਰੀ ਨੂੰ ਹਾਈਐਂਡ ਯਾਰੀਆਂ ਫਿਲਮ ਰਿਲੀਜ਼ ਹੋਈ ਹੈ ਜਿਸ ਨੂੰ ਬਾਕਸ ਆਫਿਸ 'ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ। ਨਿੰਜਾ ਅਤੇ ਰਣਜੀਤ ਬਾਵਾ ਦਾ ਇਹ ਵੀਡੀਓ ਵੀ ਹਾਈਐਂਡ ਯਾਰੀਆਂ ਦੇ ਸੈੱਟ ਦਾ ਹੀ ਹੈ। ਫਿਲਮ ਦੀ ਗੱਲ ਕਰੀਏ ਤਾਂ ਪੰਕਜ ਬੱਤਰਾ ਵੱਲੋਂ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਫਿਲਮ 'ਚ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ ‘ਚ ਨਵਨੀਤ ਕੌਰ ਢਿੱਲੋਂ , ਮੁਸਕਾਨ ਸੇਠੀ , ਆਰੂਸ਼ੀ ਸ਼ਰਮਾ ਹੋਰੀਂ ਫੀਮੇਲ ਲੀਡ ਰੋਲ ਨਿਭਾਇਆ ਹੈ।

Related Post