ਕੌਮਾਂਤਰੀ ਮਾਂ ਬੋਲੀ ਦਿਹਾੜੇ 'ਤੇ ਗਾਇਕਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

By  Shaminder February 21st 2019 11:42 AM

ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜਾ ਹੈ ਅਤੇ ਪੰਜਾਬੀ ਗਾਇਕਾਂ ਨੇ ਵੀ ਇਸ ਦਿਹਾੜੇ ਨੂੰ ਆਪੋ ਆਪਣੇ ਤਰੀਕੇ ਨਾਲ ਮਨਾਇਆ ਹੈ । ਜੈਜ਼ੀ ਬੀ ਨੇ ਜਿੱਥੇ ਇਸ ਦਿਹਾੜੇ ਦੇ ਮੌਕੇ 'ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਗੀਤ ਕੱਢਿਆ ਹੈ,ਉੱਥੇ ਹੀ ਗਾਇਕ ਰਣਜੀਤ ਬਾਵਾ ਨੇ ਵੀ ਪੰਜਾਬੀ ਮਾਂ ਬੋਲੀ ਦਿਹਾੜੇ ਦੇ ਮੌਕੇ 'ਤੇ ਇੱਕ ਤਸਵੀਰ ਸਾਂਝੀ ਕਰਕੇ ਇਸ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਨੇ ।

ਹੋਰ ਵੇਖੋ :ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ ਅਕਸ਼ੇ ਕੁਮਾਰ ਦੀ ਕੇਸਰੀ ਦਾ ਟਰੇਲਰ, ਦੇਖੋ ਵੀਡਿਓ

https://www.instagram.com/p/BuIXjJrHZzg/

ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਸ ਦਿਵਸ 'ਤੇ ਵਧਾਈ ਦਿੱਤੀ ਹੈ । ਪੰਜਾਬੀ ਗਾਇਕ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ।ਗੁਰਦਾਸ ਮਾਨ,ਬੱਬੂ ਮਾਨ ਸਣੇ ਹੋਰ ਕਈ ਗਾਇਕਾਂ ਨੇ ਮਾਂ ਬੋਲੀ ਪੰਜਾਬੀ 'ਤੇ ਕਈ ਗੀਤ ਵੀ ਗਾਏ ਨੇ ।

Watch: Ranjit Bawa Shows His Love For Folk Music On Instagram Watch: Ranjit Bawa Shows His Love For Folk Music On Instagram

ਪਰ ਅੱਜ ਕੱਲ੍ਹ ਦੀ ਪੀੜ੍ਹੀ ਆਪਣੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ । ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਮਹਿਜ਼ ਇੱਕ ਦਿਨ ਪ੍ਰੋਗਰਾਮਾਂ ਦਾ ਪ੍ਰਬੰਧ ਕਰਕੇ ਹੀ ਗੱਲ ਨਹੀਂ ਬਣਨੀ, ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਾਨੂੰ ਸਭ ਨੂੰ ਹੀ ਹੰਭਲਾ ਮਿਲ ਕੇ ਮਾਰਨਾ ਪਵੇਗਾ ।

Related Post