ਰਣਜੀਤ ਬਾਵਾ ਵੀ ਹੱਸਦੇ ਹਸਾਉਂਦੇ ਨਜ਼ਰ ਆਉਣਗੇ ਮਿਸਟਰ ਐਂਡ ਮਿਸਿਜ਼ 420 ਰਿਟਰਨ ਵਿੱਚ

By  Rajan Sharma July 13th 2018 01:35 PM -- Updated: July 13th 2018 01:36 PM

ਪੰਜਾਬੀ ਹਿੱਟ ਕੌਮੇਡੀ ਫ਼ਿਲਮ ਮਿਸਟਰ ਐਂਡ ਮਿਸਿਜ਼ 420 ਉਸਦਾ ਦੂਸਰਾ ਭਾਗ ਮਿਸਟਰ ਐਂਡ ਮਿਸਿਜ਼ 420 ਰੀਟਰਨ punjabi film ਜੋ ਕਿ ਆਪਣੀ ਆਖਰੀ ਸਟੇਜ ਤੇ ਹੈ ਅਤੇ ਫੈਨਸ ਲਈ ਪਹੁੰਚਣ ਲਈ ਬਸ ਤਿਆਰ ਹੈ| ਇਸ ਵਾਰ ਇਸ ਫ਼ਿਲਮ ਵਿੱਚ ਵੱਡਾ ਫੇਰਬਦਲ ਇਹ ਹੈ ਕਿ ਰਣਜੀਤ ਬਾਵਾ ranjit bawa ਵੀ ਇਸ ਵਾਰ ਇਸ ਵਿੱਚ ਹੱਸਦੇ ਹਸਾਉਂਦੇ ਹੋਏ ਨਜ਼ਰ ਆ ਰਹੇ ਹਨ| ਇਸ ਬਾਰੇ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝਾ ਕਰਕੇ ਦਿੱਤੀ| ਉਹਨਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜੱਸੀ ਗਿੱਲ ਵੀ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ| ਦੱਸ ਦੇਈਏ ਕਿ ਪਹਿਲਾਂ ਵੀ ਰਣਜੀਤ ਬਾਵਾ ਨੇ ਫੈਨਸ ਨੂੰ ਹਸਾਇਆ ਸੀ ਆਪਣੀ ਫ਼ਿਲਮ "ਵੇਖ ਬਰਾਤਾਂ ਚਲੀਆਂ ਰਾਹੀਂ"| ਰਣਜੀਤ ਬਾਵਾ ਨੇ ਇਸ ਫ਼ਿਲਮ ਦਾ ਡਬਿੰਗ ਸੈਸ਼ਨ ਸ਼ੁਰੂ ਕਰ ਦਿੱਤਾ ਹੈ| ਜਿਸ ਬਾਰੇ ਉਹਨਾਂ ਨੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਸੀ| ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਸ਼ੀਤੇਜ ਚੋਧਰੀ ਅਤੇ ਫ਼ਿਲਮ ਨੂੰ 15 ਅਗਸਤ ਤਕ ਰਿਲੀਜ਼ ਕਰ ਦਿੱਤਾ ਜਾਵੇਗਾ|

ਮਾਰਚ 2014 ਵਿੱਚ ਆਈ ਫ਼ਿਲਮ ਮਿਸਟਰ ਐਂਡ ਮਿਸਿਜ਼ 420 punjabi film ਜਿਸਨੂੰ ਕਿ ਡਾਇਰੈਕਟਰ ਸ਼ੀਤੇਜ ਚੋਧਰੀ ਦੁਆਰਾ ਹੀ ਡਾਇਰੈਕਟ ਕੀਤਾ ਗਿਆ ਸੀ | ਇਸ ਵਿੱਚ ਅਦਾਕਾਰ ਯੁਵਰਾਜ ਹੰਸ, ਬੱਬਲ ਰਾਏ, ਜੱਸੀ ਗਿੱਲ, ਬਿੰਨੂ ਢਿਲੋਂ, ਅਤੇ ਜਸਵਿੰਦਰ ਭੱਲਾ ਇਸ ਵਿੱਚ ਮੁੱਖ ਭੂਮਿਕਾਂ ਦਿਖਾਉਂਦੇ ਹੋਏ ਨਜ਼ਰ ਆਏ ਸੀ| ਇਸ ਤੋਂ ਫ਼ਿਲਮ ਵਿੱਚ ਅਦਾਕਾਰਾ ਸ਼ਰੂਤੀ ਸੋਢੀ, ਸਵਾਤੀ ਕਪੂਰ, ਅਤੇ ਅਵੰਤੀਕਾ ਹੁੰਢਲ ਸੱਭ ਇਸ ਫ਼ਿਲਮ ਵਿੱਚ ਨਜ਼ਰ ਆਏ ਸੀ|

420

ਰਣਜੀਤ ਬਾਵਾ ranjit bawa ਅੱਜ ਕਲ ਆਪਣੇ ਵਿਦੇਸ਼ੀ ਟੂਰਾਂ ਤੇ ਵੀ ਕਾਫੀ ਵਿਅਸਤ ਹਨ ਹਾਲੀ ਵਿੱਚ ਉਹਨਾਂ ਨੇ ਇੰਸਟਾਗ੍ਰਾਮ ਤੇ ਆਪਣੇ ਕੈਨੇਡਾ ਦੇ ਸਰੇ ਵਿੱਚ ਹੋਣ ਵਾਲੇ ਲਾਈਵ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਿ 22 ਜੁਲਾਈ ਨੂੰ ਹੋ ਰਿਹਾ ਹੈ|

https://www.instagram.com/p/BlKrqNYBLuK/?taken-by=ranjitbawa

Related Post