ਰਣਜੀਤ ਬਾਵਾ ਨੇ ਆਪਣੇ ਨਵੇਂ ਗਾਣੇ ‘ਅੱਤ ਤੋਂ ਅੰਤ’ ਦਾ ਪੋਸਟਰ ਕੀਤਾ ਸਾਂਝਾ

By  Rupinder Kaler October 23rd 2021 04:59 PM

ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਗਾਣਿਆਂ ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । ਰਣਜੀਤ ਬਾਵਾ (Ranjit Bawa)  ਦਾ ਨਵਾਂ ਗੀਤ ਜਲਦ ਹੀ ਇਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟਾਈਟਲ ਬਹੁਤ ਹੀ ਵੱਖਰਾ ਹੈ । ਇਹ ਗਾਣਾ ‘ਅੱਤ ਤੋਂ ਅੰਤ’ (‘Att Ton Aant) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਬਾਵਾ ਨੇ ਨੇ ਇਸ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਹੈ ।

Ranjit Bawa -min (1) Image From Ranjit Bawa Song

ਹੋਰ ਪੜ੍ਹੋ :

ਭੁਪਿੰਦਰ ਗਿੱਲ ਆਪਣੀ ਪਤਨੀ ਨਾਲ ਕਪਾਹ ਸਾਫ਼ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਪੋਸਟਰ ਤੇ ਗਾਣੇ ਦੇ ਟਾਈਟਲ ਤੋਂ ਇਲਾਵਾ ਗੀਤ ਦੀ ਹੋਰ ਜਾਣਕਾਰੀ ਦਿੱਤੀ ਗਈ ਹੈ । ਗੀਤ ਦਾ ਲੇਖਕ ਲਵਲੀ ਨੂਰ ਹੈ ਜਦੋਂ ਕਿ ਗੀਤ ਨੂੰ ਸੰਗੀਤ ਐੱਮ ਵੀ (Lovely Noor,  M. Vee ) ਨੇ ਦਿੱਤਾ ਹੈ, ਵੀਡੀਓ ਲੈਂਸ ਨੇਸ਼ਨ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ ।

 

View this post on Instagram

 

A post shared by Ranjit Bawa (@ranjitbawa)

ਵੀਡੀਓ ਦਾ ਨਿਰਦੇਸ਼ਨ ਹੈਪੀ ਦੁਆਰਾ ਕੀਤਾ ਗਿਆ ਹੈ, ਗੀਤ ਦੀ ਇਹ ਪੂਰੀ ਵੀਡੀਓ ਜਲਦ ਹੀ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਰਣਜੀਤ ਬਾਵਾ (Ranjit Bawa)  ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਫਿਲਮ ਡੈਡੀ ਕੂਲ ਮੁੰਡੇ ਫੂਲ 2, ਪਰਹੁਨੇ 2 ਅਤੇ ਹੋਰ ਕਈ ਫ਼ਿਲਮਾਂ ਵਿੱਚ ਨਜ਼ਰ ਆਉਣਗੇ ।

 

View this post on Instagram

 

A post shared by Ranjit Bawa (@ranjitbawa)

Related Post