ਤਿੰਨ ਗਾਇਕਾਂ ਦੀ ਤਿੱਕੜੀ 'ਹਾਈ ਐਂਡ ਯਾਰੀਆਂ'  'ਚ ਕੀ ਕਰ ਪਾਵੇਗੀ ਕਮਾਲ, ਕਮੈਂਟ ਕਰਕੇ ਦੱਸੋ 

By  Shaminder February 18th 2019 10:26 AM -- Updated: February 18th 2019 10:33 AM

ਰਣਜੀਤ ਬਾਵਾ,ਨਿੰਜਾ ਅਤੇ ਜੱਸੀ ਗਿੱਲ ਦੀ ਫ਼ਿਲਮ ਹਾਈ ਐਂਡ ਯਾਰੀਆਂ ਬਾਈ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਇਹ ਤਿੰਨੇ ਕਲਾਕਾਰ ਕਾਫੀ ਉਤਸ਼ਾਹਿਤ ਨੇ ਅਤੇ ਤਿੰਨਾਂ ਨੇ ਫ਼ਿਲਮ ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ । ਇਸ ਫ਼ਿਲਮ ਦੀ ਕਹਾਣੀ ਤਿੰਨ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਪੱਕੇ ਦੋਸਤ ਨੇ । ਜੋ ਕਿ ਇੱਕ ਦੂਜੇ 'ਤੇ ਜਾਨ ਛਿੜਕਦੇ ਨੇ ।

ਹੋਰ ਵੇਖੋ :ਪੁਲਵਾਮਾ ਹਮਲੇ ‘ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਦੀ ਕਪਿਲ ਦੇ ਸ਼ੋਅ ‘ਚੋਂ ਛੁੱਟੀ, ਦੇਖੋ ਵੀਡਿਓ

https://www.instagram.com/p/BuAk3-unJEw/

ਪਰ ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਕਿ ਕਿਸੇ ਕਾਰਨ ਤਿੰਨਾਂ ਦੀ ਦੋਸਤੀ 'ਚ ਦਰਾਰ ਵੀ ਪੈ ਜਾਂਦੀ ਹੈ । ਇਨ੍ਹਾਂ ਤਿੰਨਾਂ ਦੋਸਤਾਂ ਦੀ ਯਾਰੀ ਨੂੰ ਦਰਸਾਉਣ ਵਾਲੀ ਇਸ ਫ਼ਿਲਮ 'ਚ ਐਕਸ਼ਨ, ਕਮੇਡੀ ਅਤੇ ਰੋਮਾਂਸ ਸਭ ਕੁਝ ਵੇਖਣ ਨੂੰ ਮਿਲੇਗਾ ।

ਹੋਰ ਵੇਖੋ :ਗਾਇਕ ਬੱਬੂ ਮਾਨ ਤੇ ਗੈਰੀ ਸੰਧੂ ਨੇ ਭਾਵੁਕ ਹੋ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ

high end yarian high end yarian

 

ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਅਤੇ ਹੁਣ ਫ਼ਿਲਮ ਦੀ ਰਿਲੀਜ਼ ਦਾ ਸਮਾਂ ਵੀ ਆ ਗਿਆ ਹੈ । ਤਿੰਨਾਂ ਗਾਇਕਾਂ ਦੀ ਇਹ ਤਿੱਕੜੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ 'ਚ ਲੋਕਾਂ ਵੱਲੋਂ ਕਿੰਨੀ ਕੁ ਪਸੰਦ ਕੀਤੀ ਜਾਂਦੀ ਹੈ ਇਹ ਪਤਾ ਲੱਗੇਗਾ ਬਾਈ ਫਰਵਰੀ ਨੂੰ । ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਏਗੀ । ਸੋ ਤੁਹਾਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ ਬਾਈ ਫਰਵਰੀ ਦਾ ।

high end yarian high end yarian high end yarian

 

Related Post