ਗਾਇਕ ਰਣਜੀਤ ਬਾਵਾ ਨੇ ਪੰਜਾਬੀ ਭਾਸ਼ਾ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ, ਪੋਸਟ ਪਾ ਕੇ ਇਸ ਮੁੱਦੇ ਤੇ ਜਤਾਇਆ ਇਤਰਾਜ਼

By  Rupinder Kaler September 7th 2020 11:33 AM

ਜੰਮੂ-ਕਸ਼ਮੀਰ ਦੇ ਅਧਿਕਾਰਤ ਭਾਸ਼ਾ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਕਈ ਗਾਇਕਾਂ ਤੇ ਅਦਾਕਾਰਾਂ ਨੇ ਵੀ ਇਸ ਫੈਸਲੇ ਤੇ ਆਪਣਾ ਇਤਰਾਜ਼ ਜਤਾਇਆ ਹੈ । ਪੰਜਾਬੀ ਗਾਇਕ ਰਣਜੀਤ ਬਾਵਾ ਨੇ ਪੰਜਾਬੀ ਨੂੰ ਲੈ ਕੇ ਆਪਣਾ ਪਿਆਰ ਤੇ ਸਤਿਕਾਰ ਜ਼ਾਹਿਰ ਕੀਤਾ ਹੈ। ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ ।

https://www.instagram.com/p/CEq9jfqlEOH/

ਰਣਜੀਤ ਬਾਵਾ ਨੇ ਪੋਸਟ 'ਚ ਲਿਖਿਆ ਹੈ,"ਜੇ ਮਾਸੀ ਮਾਂ ਨੂੰ ਖਤਮ ਕਰਕੇ ਮਾਂ ਬਣਨਾ ਚਾਹੁੰਦੀ ਹੋਵੇ ਤੇ ਮਾਂ ਵਾਲਾ ਪਿਆਰ ਨਹੀਂ ਲੈ ਸਕਦੀ। ਮਾਂ ਤਾਂ ਮਾਂ ਈ ਹੁੰਦੀ,,,ਪੰਜਾਬ ਪੰਜਾਬੀ ਜਿੰਦਾਬਾਦ"ਇਸ ਤੋਂ ਇੱਕ ਦਿਨ ਪਹਿਲਾਂ ਵੀ ਬਾਵਾ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਪੋਸਟ ਪਾਈ ਸੀ ਜਿਸ 'ਚ ਉਹ ਕਹਿ ਰਹੇ ਸੀ ਕਿ "ਮਰ ਰਹੀ ਹੈ ਮੇਰੀ ਭਾਸ਼ਾ",ਇਸ 'ਚ ਰਣਜੀਤ ਬਾਵਾ ਨੇ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਆਪਣਾ ਹਿੱਸਾ ਬਣਾਉਣ ਲਈ ਵੀ ਕਿਹਾ ਹੈ।

Related Post