ਰਣਜੀਤ ਬਾਵਾ ਨੇ ਸੁਹਾਗ ਗਾ ਕੇ ਕੱਢੇ ਵੱਟ ,ਵੇਖੋ ਵੀਡਿਓ  

By  Shaminder December 29th 2018 10:42 AM

ਰਣਜੀਤ ਬਾਵਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਣਜੀਤ ਬਾਵਾ ਸੁਹਾਗ ਗਾ ਰਹੇ ਨੇ ।ਉਨ੍ਹਾਂ ਨੇ ਇਸ ਵੀਡਿਓ ਸਾਂਝਕਾ ਕਰਦੇ ਹੋਏ ਲਿਖਿਆ ਕਿ ਸੁਹਾਗ ,ਘੋੜੀਆਂ ਅਤੇ ਲੋਕ ਗੀਤ ਮੇਰੇ ਲਈ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਮਹੱਤਵ ਰੱਖਦੇ ਨੇ ।ਸੁਣ ਕੇ ਵੇਖਿਓ ਇਹ ਅਹਿਸਾਸ ਕਿਤੇ ਨਾ ਕਿਤੇ ਅਲੋਪ ਹੋ ਰਿਹਾ ਹੈ ।

ਹੋਰ ਵੇਖੋ :ਸ਼ਾਰਟ ਡਰੈੱਸ ‘ਚ ਨਜ਼ਰ ਆਈ ਨੀਨਾ ਗੁਪਤਾ ,ਵੇਖੋ ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ

https://www.instagram.com/p/Br7xzRFnzv3/

ਮਾਂ ਧੀ ਦੇ ਰਿਸ਼ਤੇ ਦੀ ਗੱਲਬਾਤ ਸੁਹਾਗ ਰਾਹੀਂ । ਰਣਜੀਤ ਬਾਵਾ ਨੇ ਸੁਹਾਗ ਗਾ ਕੇ ਸਾਬਿਤ ਕਰ ਦਿੱਤਾ ਕਿ ਉਹ ਕੋਈ ਵੀ ਗੀਤ ਗਾ ਸਕਦੇ ਨੇ  । ਦੱਸ ਦਈਏ ਕਿ ਸੁਹਾਗ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾ ਅੰਗ ਨੇ ਅਤੇ ਸੁਹਾਗ ਕੁੜੀ ਦੇ ਵਿਆਹ 'ਚ ਗਾਏ ਜਾਂਦੇ ਨੇ ਪਹਿਲਾਂ ਵਿਆਹ ਤੋਂ ਕਈ ਦਿਨ ਪਹਿਲਾਂ ਜਿਸ ਘਰ 'ਚ ਕੁੜੀ ਦਾ ਵਿਆਹ ਹੁੰਦਾ ਸੀ ਉਸ ਘਰ ਗਲੀ ਮੁਹੱਲੇ ਦੀਆਂ ਔਰਤਾਂ ਇੱਕਠੀਆਂ ਹੋ ਕੇ ਕੁੜੀਆਂ ਦੇ ਸੁਹਾਗ ਗਾਉਂਦੀਆਂ ਨੇ ।

ranjit bawa ranjit bawa

ਪਰ ਅੱਜ ਕੱਲ ਇਹ ਚਲਨ ਘੱਟਦਾ ਜਾ ਰਿਹਾ ਹੈ ਅਤੇ ਜਾਗੋ ਕੱਢ ਕੇ  ਅਤੇ ਡੀਜੇ 'ਤੇ ਗੀਤ ਲਗਾ ਕੇ ਨੱਚ ਗਾ ਲਿਆ ਜਾਂਦਾ ਹੈ ਅਤੇ ਰਣਜੀਤ ਬਾਵਾ ਨੇ ਸੁਹਾਗ ਗਾ ਕੇ ਨਾ ਸਿਰਫ ਇਨ੍ਹਾਂ ਲੋਕ ਗੀਤਾਂ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਬਲਕਿ ਲੋਕਾਂ ਨੂੰ ਇਸ ਬਹੁਤ ਹੀ ਖੁਬਸੂਰਤ ਵਿਆਹ ਵੇਲੇ ਦੀ ਰੀਤੀ ਰਿਵਾਜ਼ਾਂ ਨੂੰ ਮੁੜ ਤੋਂ ਸੁਰਜਿਤ ਕਰਨ ਦਾ ਉਪਰਾਲਾ ਕੀਤਾ ਹੈ

ranjit bawa ranjit bawa

 

Related Post