ਮਸ਼ਹੂਰ ਅਦਾਕਾਰ ਰਣਜੀਤ ਚੌਧਰੀ ਦਾ 64 ਸਾਲ ਦੀ ਉਮਰ ਵਿੱਚ ਦਿਹਾਂਤ, ਆਾਖਰੀ ਵਾਰ ਫ਼ਿਲਮ ‘ਕਾਂਟੇ’ ’ਚ ਆਏ ਸਨ ਨਜ਼ਰ

By  Rupinder Kaler April 16th 2020 10:53 AM

ਮਸ਼ਹੂਰ ਅਦਾਕਾਰ ਰਣਜੀਤ ਚੌਧਰੀ ਦਾ 64 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਦਿਹਾਂਤ ਦੀ ਖ਼ਬਰ ਉਹਨਾਂ ਦੀ ਭੈਣ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਤਕਰੀਬਨ 40 ਫ਼ਿਲਮਾਂ ਅਤੇ ਟੀਵੀ ਸੀਰੀਅਲ ਵਿੱਚ ਕੰਮ ਕਰ ਚੁੱਕੇ ਰਣਜੀਤ ਚੌਧਰੀ ਨੂੰ ਲੋਕ ਮਿਸੀਸਿਪੀ ਮਸਾਲਾ ਤੇ ਕਾਮਸੂਤਰ ਵਿੱਚ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਯਾਦ ਕਰਦੇ ਹਨ । ਰਣਜੀਤ ਮਸ਼ਹੂਰ ਅਦਾਕਾਰਾ ਪਰਲ ਦੇ ਬੇਟੇ ਹਨ । ਰਣਜੀਤ ਦੀ ਭੈਣ ਦਾ ਨਾਂਅ ਰੋਹਿਨੀ ਚੌਧਰੀ ਹੈ ।

https://www.instagram.com/p/B_Afz9lpPf7/

ਰਣਜੀਤ ਚੌਧਰੀ ਨੇ ਫ਼ਿਲਮ ਖੱਟਾ ਮੀਠਾ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਬਾਅਦ ਵਿੱਚ ਉਹ ਬਾਤੋਂ ਬਾਤੋਂ ਮੈ, ਖੂਬਸੁਰਤ ਅਤੇ ਕਾਲੀਆ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਏ । ਲੰਮੇ ਅਰਸੇ ਤੱਕ ਰਣਜੀਤ ਅਮਰੀਕਾ ਵਿੱਚ ਇਕੱਲੇ ਹੀ ਭਟਕਦੇ ਰਹੇ ।

https://twitter.com/Bollywoodirect/status/1250481145197637632

ਉਹਨਾਂ ਵੱਲੋਂ ਲਿਖੀ ਕਹਾਣੀ ਸੈਮ ਐਂਡ ਮੀ ਨੂੰ ਦੀਪਾ ਮਹਿਤਾ ਨੇ ਫ਼ਿਲਮ ਦੇ ਰੂਪ ਵਿੱਚ ਨਿਰਦੇਸ਼ਨ ਵੀ ਕੀਤਾ ਹੈ । ਇਸ ਫ਼ਿਲਮ ਵਿੱਚ ਰਣਜੀਤ ਨੇ ਅਦਾਕਾਰੀ ਵੀ ਕੀਤੀ ਹੈ । ਦੀਪਾ ਮਹਿਤਾ ਤੇ ਰਣਜੀਤ ਚੰਗੇ ਦੋਸਤ ਸਨ, ਉਹ ਹਮੇਸ਼ਾ ਉਹਨਾਂ ਦੀਆਂ ਫ਼ਿਲਮਾਂ ਵਿੱਚ ਨਜ਼ਰ ਆਉਂਦੇ ਸਨ ।

Related Post