ਫਰਾਂਸ ਦੇ ਇਤਿਹਾਸ ‘ਚ ਪਹਿਲੀ ਵਾਰ ਸਿੱਖ ਨੂੰ ਚੁਣਿਆ ਗਿਆ ਡਿਪਟੀ ਮੇਅਰ, ਰਣਜੀਤ ਸਿੰਘ ਬਣੇ ਫਰਾਂਸ ਦੇ ਬੋਬਿਨੀ ਦੇ ਪਹਿਲੇ ਡਿਪਟੀ ਮੇਅਰ, ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ

By  Shaminder July 8th 2020 12:22 PM

ਫਰਾਂਸ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ । ਜੀ ਹਾਂ ਫਰਾਂਸ ਦੇ ਵਸਨੀਕ ਰਣਜੀਤ ਸਿੰਘ ਗੁਰਾਇਆ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ । ਜੋ ਕਿ ਪੂਰੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ । ਗਾਇਕ ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ।

https://www.instagram.com/p/CCWXIrvlFuq/

ਰਣਜੀਤ ਸਿੰਘ ਫਰਾਂਸ ‘ਚ ਪਹਿਲੇ ਡਿਪਟੀ ਮੇਅਰ ਬਣੇ’। ਸਿੱਖਾਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਸਕੂਲ, ਕਾਲਜਾਂ ਵਿੱਚ ਸਿੱਖਾਂ ਨੂੰ ਪੱਗਾਂ ਸਣੇ ਧਾਰਮਿਕ ਚਿੰਨ ਪਾਉਣ ਦੇ ਨਾਲ ਨਾਲ ਇੱਕ ਦਸਤਾਰਧਾਰੀ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ ।

https://twitter.com/unitedsikhs/status/1279642776389345280

ਦੱਸ ਦਈਏ ਕਿ ਫਰਾਂਸ ਦੇ ਸਕੂਲਾਂ ‘ਚ ਧਰਮ ਨਿਰੱਪਖਤਾ ਅਤੇ ਇਕਸਾਰ ਧਾਰਮਿਕ ਚਿੰਨਾਂ ਦਾ ਕਨੂੰਨ ਸਤੰਬਰ 2004 ‘ਚ ਪਾਸ ਕੀਤਾ ਗਿਆ ਸੀ ।

Related Post