ਪਲੇਟਫਾਰਮ ਤੋਂ ਬਾਲੀਵੁੱਡ ‘ਚ ਐਂਟਰੀ ,ਹੁਣ ਇੱਕ ਗੀਤ ਲਈ ਮਿਲ ਰਹੇ ਰਾਨੂੰ ਨੂੰ ਏਨੇ ਲੱਖ

By  Shaminder August 28th 2019 04:19 PM

ਰਾਨੂੰ ਮੰਡਲ ਹੁਣ ਜੋ ਕਿ ਸੋਸ਼ਲ ਮੀਡੀਆ ਸਟਾਰ ਬਣ ਚੁੱਕੀ ਹੈ । ਉਸ ਦਾ ਪਹਿਲਾ ਗਾਣਾ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ਲਈ ਰਿਕਾਰਡ ਕੀਤਾ ਹੈ । ਖ਼ਬਰਾਂ ਮੁਤਾਬਕ ਰਾਨੂੰ ਮੰਡਲ ਨੂੰ ਇਸ ਗੀਤ ਲਈ ਮੋਟੀ ਰਕਮ ਦਿੱਤੀ ਗਈ ਹੈ । ਮੀਡੀਆ ਰਿਪੋਰਟਸ ਮੁਤਾਬਕ ਹਿਮੇਸ਼ ਰੇਸ਼ਮੀਆ ਨੇ ਰਾਨੂੰ ਨੂੰ ਛੇ ਲੱਖ ਰੁਪਏ ਇਸ ਗੀਤ ਲਈ ਦਿੱਤੇ ਹਨ ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਅਜੇ ਨਹੀਂ ਹੋਈ ਹੈ ।

ਹੋਰ ਵੇਖੋ:ਸਟੇਸ਼ਨ ‘ਤੇ ਗਾਉਣ ਵਾਲੀ ਰਾਨੂੰ ਮੰਡਲ ਦਾ ਪਹਿਲਾ ਗੀਤ ਹੋਇਆ ਰਿਕਾਰਡ,ਇਸ ਗਾਇਕ ਨੇ ਦਿੱਤਾ ਮੌਕਾ,ਇੱਕ ਵੀਡੀਓ ਨੇ ਬਦਲ ਦਿੱਤੀ ਜ਼ਿੰਦਗੀ

ਦੱਸ ਦਈਏ ਕਿ ਰਾਨੂੰ ਮੰਡਲ ਦਾ ਪਿਛਲੇ ਦਿਨੀਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ‘ਚ ਉਹ ਲਤਾ ਮੰਗੇਸ਼ਕਰ ਦਾ ਗਾਣਾ ਰੇਲਵੇ ਸਟੇਸ਼ਨ ‘ਤੇ ਗਾ ਰਹੀ ਸੀ ਜਿਸ ਦਾ ਇੱਕ ਵੀਡੀਓ ਬਣਾ ਕੇ ਕਿਸੇ ਸ਼ਖਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ ।

https://www.instagram.com/p/B1eVI_cjQS3/

ਜਿਸ ਤੋਂ ਬਾਅਦ ਰਾਨੂੰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਗਿਆ ਸੀ ਅਤੇ ਉਨ੍ਹਾਂ ਕੋਲ ਗੀਤਾਂ ਦੇ ਆਫਰ ਆਉਣ ਲੱਗ ਪਏ ਸਨ । ਜਿਸ ਤੋਂ ਬਾਅਦ ਹਿਮੇਸ਼ ਰੇਸ਼ਮੀਆ ਨੇ ਰਾਨੂੰ ਨੂੰ ਮੌਕਾ ਦਿੰਦੇ ਹੋਇਆ ਪਹਿਲਾ ਗੀਤ ਰਿਕਾਰਡ ਕਰਵਾਇਆ ਸੀ ‘ਤੇਰੀ ਮੇਰੀ ਕਹਾਣੀ’ ਨਾਂਅ ਦੇ ਇਸ ਗੀਤ ਨੂੰ ਰਾਨੂੰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ ।

Related Post